ਪਾਤੜਾਂ (ਭੁਪਿੰਦਰਜੀਤ ਮੌਲਵੀਵਾਲਾ)
ਪਟਿਆਲਾ ਰਾਜ ਮਾਰਗ ’ਤੇ ਸੋਮਵਾਰ ਬਾਅਦ ਦੁਪਹਿਰ ਘੱਗਾ ਨੇੜੇ ਨਿਰੰਕਾਰੀ ਸਤਿਸੰਗ ਭਵਨ ਕੋਲ ਬੱਸ ਅਤੇ ਮਾਰੂਤੀ ਕਾਰ ਦੀ ਟੱਕਰ ’ਚ ਕਾਰ ਚਾਲਕ ਫੌਜੀ ਦੀ ਮੌਤ ਹੋ ਗਈ, ਜਦਕਿ ਉਸ ਦੀ ਮੰਗੇਤਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਫੌਜੀ ਪ੍ਰਦੀਪ ਸਿੰਘ (24) ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਕਪਿਆਲ, ਜ਼ਿਲ੍ਹਾ ਸੰਗਰੂਰ ਅਤੇ ਉਸ ਦੀ ਮੰਗੇਤਰ ਪੂਜਾ ਰਾਣੀ ਪੁੱਤਰੀ ਬਲਵਾਨ ਸਿੰਘ ਵਾਸੀ ਸ਼ੁਤਰਾਣਾ, ਪਟਿਆਲਾ ਤੋਂ ਪਾਤੜਾਂ ਵੱਲ ਜਾ ਰਹੇ ਸਨ ਤਾਂ ਘੱਗਾ ਨੇੜੇ ਹਾਦਸਾ ਵਾਪਰ ਗਿਆ। ਇਸ ਦੌਰਾਨ ਪ੍ਰਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।


