ਨਵੀਂ ਦਿੱਲੀ : ਅਭਿਨੇਤਾ ਰਣਵੀਰ ਸਿੰਘ ਨੇ ‘ਡੀਪਫੇਕ’ ਵੀਡੀਓ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲ ਖਿਲਾਫ ਐੱਫ ਆਈ ਆਰ ਦਰਜ ਕਰਵਾਈ ਹੈ। ਪਿਛਲੇ ਹਫਤੇ ਉਨ੍ਹਾ ਦਾ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋਇਆ ਸੀ, ਜਿਸ ’ਚ ਉਹ ਆਪਣੇ ਸਿਆਸੀ ਵਿਚਾਰ ਪ੍ਰਗਟ ਕਰਦੇ ਹੋਏ ਦੇਖੇ ਜਾ ਸਕਦੇ ਹਨ। ‘ਕਲਿੱਪ’ ਉਸ ਇੰਟਰਵਿਊ ਦਾ ਹਿੱਸਾ ਹੈ, ਜੋ ਉਨ੍ਹਾ ਵਾਰਾਨਸੀ ’ਚ ਫੈਸ਼ਨ ਸ਼ੋਅ ਲਈ ਦਿੱਤੀ ਸੀ।
ਅਜਿਹਾ ਲਗਦਾ ਹੈ ਕਿ ਅਸਲੀ ਕਲਿੱਪ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਦੀ ਵਰਤੋਂ ਨਾਲ ਛੇੜਛਾੜ ਕੀਤੀ ਗਈ ਹੈ।


