ਚੀਨ ’ਚ ਸਦੀ ਦਾ ਭਿਆਨਕ ਹੜ੍ਹ

0
157

ਬੀਜਿੰਗ : ਬੀਤੀ 21 ਅਪ੍ਰੈਲ ਨੂੰ ਸਾਊਥ ਚਾਇਨਾ ਦੇ ਸਮੁੰਦਰੀ ਇਲਾਕਿਆਂ ’ਚ ਇੱਕ ਵੱਡਾ ਤੂਫਾਨ ਟਕਰਾਇਆ, ਜਿਸ ਕਾਰਨ ਚੀਨ ’ਚ ਇਸ ਸਦੀ ਦਾ ਸਭ ਤੋਂ ਵੱਡਾ ਹੜ੍ਹ ਆ ਗਿਆ। ਇਸ ’ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਲੋਕ ਲਾਪਤਾ ਦੱਸੇ ਜਾ ਰਹੇ ਹਨ। ਸਥਾਨਕ ਪ੍ਰਸ਼ਾਸਨ ਹੜ੍ਹ ’ਚੋਂ ਲੋਕਾਂ ਨੂੰ ਬਚਾਉਣ ਲਈ ਰੈਸਕਿਊ ਅਭਿਆਨ ਚਲਾ ਰਿਹਾ ਹੈ। ਅਜੇ ਤੱਕ 10 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ ਹੈ। ਹੜ੍ਹ ਕਾਰਨ ਚੀਨ ’ਚ ਹੁਣ ਤੱਕ 165 ਕਰੋੜ ਦੇ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਭਾਰੀ ਬਾਰਿਸ਼ ਕਾਰਨ ਗੁਆਂਗਡੋਂਗ ’ਚ ਨਦੀ, ਨਾਲਿਆਂ ’ਤੇ ਬਣੇ ਪੁਲ ਢਹਿ-ਢੇਰੀ ਹੋ ਗਏ। ਮੌਸਮ ਵਿਭਾਗ ਨੇ ਪਹਿਲਾਂ ਹੀ ਇਸ ਤੂਫ਼ਾਨ ਨੂੰ ਲੈ ਕੇ ਚੇਤਾਵਨੀ ਜਾਰੀ ਕਰ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਇਸ ਤੂਫ਼ਾਨ ਨਾਲ 12 ਕਰੋੜ ਲੋਕ ਪ੍ਰਭਾਵਤ ਹੋ ਸਕਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸਾਊਥ ਚਾਇਨਾ ’ਚ ਰਿਹਾਇਸ਼ੀ ਇਲਾਕਿਆਂ ’ਚ 19 ਫੁੱਟ ਪਾਣੀ ਚੜ੍ਹ ਗਿਆ।
ਤੂਫਾਨ ਦਾ ਅਸਰ ਝਾਓਕਿੰਗ, ਸ਼ੋਗੁਯਾਨ, ਕਵਿੰਗਯੂਆਨ ਅਤੇ ਜਿਯਾਂਗਮੇਨ ਸ਼ਹਿਰਾਂ ’ਚ ਵੀ ਦੇਖਿਆ ਗਿਆ। ਇਨ੍ਹਾਂ ਇਲਾਕਿਆਂ ’ਚ ਲਗਾਤਾਰ ਬਾਰਿਸ਼ ਹੋ ਰਹੀ ਹੈ।

LEAVE A REPLY

Please enter your comment!
Please enter your name here