ਮੋਦੀ ਨੇ ਅਰਬਪਤੀ ਮਿੱਤਰਾਂ ਦਾ 16 ਲੱਖ ਕਰੋੜ ਦਾ ਕਰਜ਼ਾ ਮੁਆਫ ਕੀਤਾ : ਰਾਹੁਲ ਗਾਂਧੀ

0
96

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਬੁੱਧਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਰਬਪਤੀ ਮਿੱਤਰਾਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ। ਏਨੇ ਪੈਸਿਆਂ ਨਾਲ 16 ਕਰੋੜ ਨੌਜਵਾਨਾਂ ਨੂੰ ਇਕ ਲੱਖ ਰੁਪਏ ਸਾਲ ਦੇ ਹਿਸਾਬ ਨਾਲ ਨੌਕਰੀ ਮਿਲ ਸਕਦੀ ਸੀ। 16 ਕਰੋੜ ਮਹਿਲਾਵਾਂ ਨੂੰ ਇਕ ਲੱਖ ਰੁਪਏ ਸਾਲਾਨਾ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਬਦਲੀ ਜਾ ਸਕਦੀ  ਸੀ। ਜਿਹੜਾ ਪੈਸਾ ਹਿੰਦੁਸਤਾਨੀਆਂ ਦੇ ਦਰਦ ਦੀ ਦਵਾ ਬਣ ਸਕਦਾ ਸੀ, ਉਸਨੂੰ ਅਡਾਨੀਆਂ ਦੀ ਹਵਾ ਬਣਾਉਣ ਵਿਚ ਖਰਚ ਕਰ ਦਿੱਤਾ ਗਿਆ। ਦੇਸ਼ ਮੋਦੀ ਨੂੰ ਇਸ ਅਪਰਾਧ ਲਈ ਕਦੇ ਮੁਆਫ ਨਹੀਂ ਕਰੇਗਾ।
ਰਾਹੁਲ ਨੇ ਇਹ ਵੀ ਕਿਹਾ ਕਿ ਜਿੰਨਾ ਅਰਬਪਤੀਆਂ ਦਾ ਕਰਜ਼ਾ ਮੁਆਫ ਕੀਤਾ ਗਿਆ, ਉਸ ਨਾਲ 10 ਕਰੋੜ ਕਿਸਾਨ ਪਰਵਾਰਾਂ ਦਾ ਕਰਜ਼ਾ ਮੁਆਫ ਕਰਕੇ ਅਣਗਿਣਤ ਖੁਦਕੁਸ਼ੀਆਂ ਰੋਕੀਆਂ ਜਾ ਸਕਦੀਆਂ ਸਨ। ਪੂਰੇ ਦੇਸ਼ ਨੂੰ 20 ਸਾਲਾਂ ਤੱਕ ਸਿਰਫ 400 ਰੁਪਏ ਵਿਚ ਗੈਸ ਸਿਲੰਡਰ ਦਿੱਤਾ ਜਾ ਸਕਦਾ ਸੀ। ਤਿੰਨ ਸਾਲ ਤੱਕ ਭਾਰਤੀ ਫੌਜ ਦਾ ਪੂਰਾ ਖਰਚਾ ਉਠਾਇਆ ਜਾ ਸਕਦਾ ਸੀ। ਦਲਿਤ, ਆਦਿਵਾਸੀ ਤੇ ਪਛੜੇ ਵਰਗ ਦੇ ਹਰ ਨੌਜਵਾਨ ਦੀ ਗੈ੍ਰਜੂਏਸ਼ਨ ਤੱਕ ਦੀ ਪੜ੍ਹਾਈ ਮੁਫਤ ਕਰਾਈ ਜਾ ਸਕਦੀ ਸੀ।
ਰਾਹੁਲ ਨੇ ਦਿੱਲੀ ਦੇ ਜਵਾਹਰ ਭਵਨ ਵਿਚ ਪਾਰਟੀ ਕਾਰਕੁਨਾਂ ਦੇ ਇਕ ਹੋਰ ਪ੍ਰੋਗਰਾਮ ਵਿਚ ਕਿਹਾ ਕਿ ਕਾਂਗਰਸ ਦੇ ਇਨਕਲਾਬੀ ਚੋਣ ਮੈਨਫੈਸਟੋ ਨੂੰ ਦੇਖ ਪ੍ਰਧਾਨ ਮੰਤਰੀ ਮੋਦੀ ਘਬਰਾ ਗਏ ਹਨ। ਬਿਲਕੁਲ ਹਿਲ ਗਏ ਹਨ। ਉਨ੍ਹਾ ਕਿਹਾ ਕਿ ਲੋਕ ਸਭਾ ਚੋਣਾਂ ਸਰਕਾਰ ਬਣਾਉਣ ਲਈ ਨਹੀਂ, ਸਗੋਂ ਦੇਸ਼ ਤੇ ਸੰਵਿਧਾਨ ਨੂੰ ਬਚਾਉਣ ਦੀਆਂ ਚੋਣਾਂ ਹਨ।

LEAVE A REPLY

Please enter your comment!
Please enter your name here