ਯੂ ਜੀ ਸੀ ਖਿਲਾਫ ਜ਼ਬਰਦਸਤ ਮੁਜ਼ਾਹਰਾ

0
179

ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀ ਅਗਵਾਈ ਹੇਠ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹੋਰ ਵਿਦਿਆਰਥੀ ਜਥੇਬੰਦੀਆਂ ਨਾਲ ਮਿਲ ਕੇ ਆਈ ਟੀ ਓ ਸਥਿਤ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ ਜੀ ਸੀ) ਦੇ ਹੈੱਡਕੁਆਟਰ ਅੱਗੇ ਪ੍ਰਦਰਸ਼ਨ ਕੀਤਾ ਤੇ ਯੂਨੀਵਰਸਿਟੀ ’ਚ ਐਨ ਈ ਟੀ ਕ੍ਰਾਈਟੇਰੀਆ ਤਹਿਤ ਪੀਐੱਚ ਡੀ ਕਰਨ ਬਾਰੇ ਕੀਤੇ ਐਲਾਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਵਿਦਿਆਰਥੀ ਬਹਾਦਰਸ਼ਾਹ ਜ਼ਫ਼ਰ ਮਾਰਗ ਵਾਲੇ ਪਾਸਿਉਂ ਯੂ ਜੀ ਸੀ ਦੇ ਮੁੱਖ ਦਫ਼ਤਰ ਵਲ ਵਧੇ ਪਰ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਉੱਥੇ ਹੀ ਰੋਕ ਲਿਆ ਤਾਂ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਤਿੱਖੀ ਧੁੱਪ ’ਚ ਉਨ੍ਹਾਂ ਨੇ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ‘ਐਨ ਈ ਟੀ’ ਪਾਸ ਕੀਤੇ ਵਿਦਿਆਰਥੀਆਂ ਨੂੰ ਦੇਸ਼ ਦੀਆਂ ਯੂਨੀਵਰਸਿਟੀਆਂ ’ਚ ਪੀਐੱਚ ਡੀ ਕਰਨ ਬਾਰੇ ਘਾਤਕ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਮਤਿਹਾਨਾਂ ਬਾਰੇ ਮੋਡ ਬਦਲ ਦਿੱਤਾ ਗਿਆ ਹੈ ਤੇ ਫ਼ੀਸਾਂ ’ਚ ਖਾਸਾ ਵਾਧਾ ਕੀਤਾ ਗਿਆ ਹੈ। ਫ਼ੀਸਾਂ ਦਾ ਇਹ ਵਾਧਾ ਯੂ ਜੀ ਸੀ ਵੱਲੋਂ ਐਨ ਈ ਟੀ ਇਮਤਿਹਾਨਾਂ ’ਚ ਕੀਤੇ ਜਾਣ ਕਰਕੇ ਗ਼ਰੀਬ ਵਿਦਿਆਰਥੀਆਂ ਅੱਗੇ ਨਵੀਂ ਪ੍ਰੇਸ਼ਾਨੀ ਪੈਦਾ ਹੋ ਗਈ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਖ਼ੁਦਮੁਖ਼ਤਿਆਰੀ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਤੇ ਇਸ ਦੀਆਂ ਤਾਕਤਾਂ ਘਟਾਈਆਂ ਜਾ ਸਕਦੀਆਂ ਹਨ। ਜੇ ਐਨ ਯੂ ਦੇ ਕਈ ਵਿਦਿਆਰਥੀ ਯੂਨੀਵਰਸਿਟੀ ਦੇ ਗੰਗਾ ਢਾਬੇ ਤੋਂ ਬੱਸਾਂ ਰਾਹੀਂ ਆਈ ਟੀ ਓ ਵਿਖੇ ਪੁੱਜਣ ਵਿੱਚ ਸਫਲ ਰਹੇ। ਪ੍ਰਦਰਸ਼ਨ ’ਚ ਹੋਰ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ।

LEAVE A REPLY

Please enter your comment!
Please enter your name here