27.9 C
Jalandhar
Sunday, September 8, 2024
spot_img

ਤਮੰਨਾ ਭਾਟੀਆ ਨੂੰ ਸੰਮਨ

ਮੁੰਬਈ : ਮਹਾਰਾਸ਼ਟਰ ਪੁਲਸ ਦੇ ਸਾਈਬਰ ਸੈੱਲ ਨੇ ਅਭਿਨੇਤਰੀ ਤਮੰਨਾ ਭਾਟੀਆ ਨੂੰ ਮਹਾਂਦੇਵ ਆਨਲਾਈਨ ਗੇਮਿੰਗ ਅਤੇ ਸੱਟੇਬਾਜ਼ੀ ਐਪਲੀਕੇਸ਼ਨ ਦੀ ਸਹਾਇਕ ਐਪ ’ਤੇ ਆਈ ਪੀ ਐੱਲ ਮੈਚ ਦੇਖਣ ਦੇ ਕਥਿਤ ਪ੍ਰਚਾਰ ਦੇ ਮਾਮਲੇ ’ਚ 29 ਅਪ੍ਰੈਲ ਨੂੰ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਹੈ।
ਫੌਜੀ ਜਹਾਜ਼ ਤਬਾਹ
ਜੈਸਲਮੇਰ : ਭਾਰਤੀ ਹਵਾਈ ਫੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਵੀਰਵਾਰ ਜੈਸਲਮੇਰ ਜ਼ਿਲ੍ਹੇ ਦੇ ਪਿਥਲਾ ਪਿੰਡ ਕੋਲ ਹਾਦਸੇ ਦਾ ਸ਼ਿਕਾਰ ਹੋ ਕੇ ਖੇਤ ਵਿਚ ਡਿੱਗ ਗਿਆ। ਹਵਾਈ ਫੌਜ ਮੁਤਾਬਕ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਰਾਜੂ ਸ਼ੂਟਰ ਸਣੇ 4 ਕਾਬੂ
ਤਰਨ ਤਾਰਨ : ਕੁਝ ਦਿਨ ਪਹਿਲਾਂ ਇੱਥੋਂ ਦੇ ਸਿਵਲ ਹਸਪਤਾਲ ’ਚੋਂ ਫਰਾਰ ਹੋਏ ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਵਾਸੀ ਸੰਘਾ ਅਤੇ ਉਸ ਨੂੰ ਫਰਾਰ ਕਰਵਾ ਕੇ ਲੈ ਜਾਣ ਵਾਲੇ ਪੰਜ ਮੈਂਬਰੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵੀਰਵਾਰ ਕਾਬੂ ਕਰ ਲਿਆ ਹੈ। ਫੋਰਸ ਦੇ ਅਧਿਕਾਰੀ ਨੇ ਦੱਸਿਆ ਕਿ ਰਾਜੂ ਸ਼ੂਟਰ ਤੋਂ ਇਲਾਵਾ ਤਰਨ ਤਾਰਨ ਦੇ ਮੁਹੱਲਾ ਜਸਵੰਤ ਸਿੰਘ ਦੇ ਅੰਮਿ੍ਰਤਪਾਲ ਸਿੰਘ, ਪਿੱਦੀ ਪਿੰਡ ਦੇ ਜਸ਼ਨਪ੍ਰੀਤ ਸਿੰਘ ਅਤੇ ਬਚੜੇ ਪਿੰਡ ਦੇ ਗੁਲਾਬ ਸਿੰਘ ਨੂੰ ਫੜਿਆ ਗਿਆ ਹੈ। ਪਿੰਡ ਅਲਾਦੀਨਪੁਰ ਦੇ ਜੋਧਬੀਰ ਸਿੰਘ ਅਤੇ ਜੋਧਪੁਰ ਪਿੰਡ ਦੇ ਜਸ਼ਨਪ੍ਰੀਤ ਸਿੰਘ ਦੀ ਗਿ੍ਰਫਤਾਰੀ ਬਾਕੀ ਹੈ।
ਈ ਡੀ ਦੀ ਨਜ਼ਰ ’ਚ ਮੁੱਖ ਸਾਜ਼ਿਸ਼ਘਾੜਾ
ਨਵੀਂ ਦਿੱਲੀ : ਈ ਡੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਘਪਲੇ ਦੇ ਮੁੱਖ ਸਾਜ਼ਿਸ਼ਘਾੜੇ ਹਨ। ਈ ਡੀ ਨੇ 734 ਸਫਿਆਂ ਦੇ ਹਲਫਨਾਮੇ ’ਚ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਆਪਣੇ ਮੰਤਰੀਆਂ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਮਿਲ ਕੇ ਇਹ ਘਪਲਾ ਕੀਤਾ ਅਤੇ ਆਬਕਾਰੀ ਨੀਤੀ ’ਚ ਦਿੱਤੇ ਲਾਭ ਦੇ ਬਦਲੇ ਸ਼ਰਾਬ ਕਾਰੋਬਾਰੀਆਂ ਤੋਂ ਰਿਸ਼ਵਤ ਮੰਗਣ ’ਚ ਵੀ ਸ਼ਾਮਲ ਸੀ।
ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ
ਜਲੰਧਰ : ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ ਹੋ ਗਿਆ। ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਦਮਪੁਰ ਤੋਂ ਜਿੱਤ ਕੇ 2 ਜੂਨ 1986 ਤੋਂ 15 ਮਾਰਚ 1992 ਤੱਕ ਸਪੀਕਰ ਰਹੇ ਸਨ।

Related Articles

LEAVE A REPLY

Please enter your comment!
Please enter your name here

Latest Articles