ਛਪਰਾ : ਛਪਰਾ ਦੇ ਕੋਦਾਈਬਾਗ ਪਿੰਡ ‘ਚ ਪਟਾਕਾ ਫੈਕਟਰੀ ‘ਚ ਧਮਾਕਾ ਹੋਣ ਨਾਲ 6 ਲੋਕਾਂ ਦੀ ਮੌਤ ਹੋ ਗਈ ਤੇ ਅੱਠ ਜ਼ਖ਼ਮੀ ਦੱਸੇ ਗਏ ਹਨ | ਕਈ ਲੋਕਾਂ ਦੇ ਮਲਬੇ ਹੇਠ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ | ਧਮਾਕਾ ਹੋਣ ਨਾਲ ਤਿੰਨ ਮੰਜ਼ਲਾ ਮਕਾਨ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਿਆ | ਇਹ ਧਮਾਕਾ ਏਨਾ ਜ਼ੋਰਦਾਰ ਸੀ ਕਿ ਕਰੀਬ 3 ਕਿਲੋਮੀਟਰ ਤੱਕ ਇਸ ਦੀ ਆਵਾਜ਼ ਸੁਣੀ ਗਈ | ਕੋਦਾਈਬਾਗ ਪਿੰਡ ‘ਚ ਗੈਰਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਦੀ ਫੈਕਟਰੀ ਚਲਾਈ ਜਾ ਰਹੀ ਸੀ | ਪਟਾਕੇ ਬਣਾਉਣ ਦੌਰਾਨ ਧਮਾਕਾ ਹੋ ਗਿਆ | ਇਸ ਤੋਂ ਬਾਅਦ ਪੂਰੀ ਬਿਲਡਿੰਗ ਡਿੱਗ ਗਈ | ਦੇਖਦੇ-ਦੇਖਦੇ ਹੀ ਬਿਲਡਿੰਗ ‘ਚ ਆਤਿਸ਼ਬਾਜ਼ੀ ਸ਼ੁਰੂ ਹੋ ਗਈ | ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਤੇ ਜਾਂਚ ‘ਚ ਲੱਗ ਗਈ | ਪੁਲਸ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ |





