ਮੋਦੀ ਨੂੰ ਪਤਾ ਲੱਗ ਗਿਐ ਕਿ ਚੋਣਾਂ ਹੱਥੋਂ ਨਿਕਲ ਗਈਆਂ : ਰਾਹੁਲ

0
203

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਦਾਅਵਾ ਕੀਤਾ ਕਿ ਉਨ੍ਹਾ ਦੀ ਪਾਰਟੀ ਦੀ ਗਾਰੰਟੀ ਅਤੇ ‘ਮੋਦੀ ਦੀ ਗਾਰੰਟੀ’ ਵਿੱਚ ਸਪੱਸ਼ਟ ਅੰਤਰ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਦੇ ਹਨ ਕਿ ਲੋਕ ਸਭਾ ਚੋਣਾਂ ਉਨ੍ਹਾਂ ਦੇ ਹੱਥੋਂ ਨਿਕਲ ਚੁੱਕੀਆਂ ਹਨ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਪਾ ਕੇ ਕਿਹਾਮੋਦੀ ਦੀ ਗਾਰੰਟੀ ਦਾ ਮਤਲਬ ਅਡਾਨੀਆਂ ਦੀ ਸਰਕਾਰ ਹੈ, ਦੇਸ਼ ਦੀ ਦੌਲਤ ਅਰਬਪਤੀਆਂ ਦੀ ਜੇਬ ’ਚ ਹੈ, ਲੁੱਟ-ਖੋਹ ਕਰਨ ਵਾਲਾ ਗਰੋਹ, ਚੰਦੇ ਦਾ ਧੰਦਾ ਕਰਨ ਵਾਲਾ ਵਸੂਲੀ ਗੈਂਗ, ਸੰਵਿਧਾਨ ਅਤੇ ਲੋਕਤੰਤਰ ਖਤਮ ਹੋ ਗਿਆ ਹੈ, ਕਿਸਾਨ ਪੈਸੇ-ਪੈਸੇ ਨੂੰ ਤਰਸ ਰਿਹੈ। ਰਾਹੁਲ ਨੇ ਕਿਹਾ ਕਿ ਦੋਵਾਂ ਗਾਰੰਟੀਆਂ ’ਚ ਫਰਕ ਸਪੱਸ਼ਟ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਕਾਂਗਰਸ ਭਾਰਤ ’ਚ ਕਰੋੜਾਂ ਲੋਕਾਂ ਨੂੰ ਲਖਪਤੀ ਬਣਾਏਗੀ ਅਤੇ ਮੋਦੀ ਜੀ ਜਾਣਦੇ ਹਨ ਕਿ ਚੋਣਾਂ ਉਨ੍ਹਾ ਦੇ ਹੱਥੋਂ ਨਿਕਲ ਚੁੱਕੀਆਂ ਹਨ।

LEAVE A REPLY

Please enter your comment!
Please enter your name here