ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਦੂਜੇ ਗੇੜ ’ਚ ਸ਼ੁੱਕਰਵਾਰ ਨੂੰ 13 ਸੂਬਿਆਂ ਦੀਆਂ 89 ਸੀਟਾਂ ’ਤੇ ਵੋਟਿੰਗ ਹੋਵੇਗੀ। ਇਨ੍ਹਾਂ ਵਿਚ ਕੇਰਲਾ ਦੀ ਵਾਇਨਾਡ ਸੀਟ ਵੀ ਸ਼ਾਮਲ ਹੈ, ਜਿੱਥੋਂ ਰਾਹੁਲ ਗਾਂਧੀ ਲਗਾਤਾਰ ਦੂਜੀ ਵਾਰ ਚੋਣ ਲੜ ਰਹੇ ਹਨ। ਕੇਰਲਾ ਦੀਆਂ ਸਾਰੀਆਂ 20 ਸੀਟਾਂ ਤੋਂ ਇਲਾਵਾ ਕਰਨਾਟਕ ਦੀਆਂ 28 ਸੀਟਾਂ ’ਚੋਂ 14, ਰਾਜਸਥਾਨ ’ਚ 13, ਮਹਾਰਾਸ਼ਟਰ ਅਤੇ ਯੂ ਪੀ ਦੀਆਂ 8-8 ਸੀਟਾਂ, ਮੱਧ ਪ੍ਰਦੇਸ਼ ਦੀਆਂ 7, ਅਸਾਮ ਅਤੇ ਬਿਹਾਰ ਦੀਆਂ 5-5, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਦੀਆਂ 3-3, ਮਨੀਪੁਰ, ਤਿ੍ਰਪੁਰਾ ਅਤੇ ਜੰਮੂ-ਕਸ਼ਮੀਰ ਦੀ ਇੱਕ-ਇੱਕ ਸੀਟ ’ਤੇ ਪੋਲਿੰਗ ਹੋਵੇਗੀ।