ਭਾਜਪਾ ਦਫ਼ਤਰ ’ਤੇ ‘ਆਪ’ ਦਾ ਹੱਲਾ ਬੋਲ ਅੱਜ

0
124

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ’ਤੇ ਹਮਲਾ ਬੋਲਿਆ ਹੈ। ਉਨ੍ਹਾ ਕਿਹਾ ਕਿ ਭਾਜਪਾ ਜੇਲ੍ਹ-ਜੇਲ੍ਹ ਖੇਡ ਰਹੀ ਹੈ। ਪਹਿਲਾਂ ਮੈਨੂੰ ਜੇਲ੍ਹ ਕੀਤੀ, ਮਨੀਸ਼ ਸਿਸੋਦੀਆਂ ਨੂੰ ਜੇਲ੍ਹ ’ਚ ਢੱਕਿਆ ਹੈ। ਸਤਿੰਦਰ ਜੈਨ ਨੂੰ ਵੀ ਜੇਲ੍ਹ ’ਚ ਬੰਦ ਕੀਤਾ ਹੋਇਆ ਹੈ, ਸੰਜੈ ਸਿੰਘ ਨੂੰ ਜੇਲ੍ਹ ’ਚ ਬੰਦ ਕਰ ਦਿੱਤਾ। ਅੱਜ ਮੇਰੇ ਪੀ ਏ ਨੂੰ ਜੇਲ੍ਹ ’ਚ ਸੁੱਟ ਦਿੱਤਾ। ਰਾਘਵ ਚੱਢਾ ਲੰਡਨ ਤੋਂ ਵਾਪਸ ਆਏ ਹਨ, ਹੁਣ ਉਨ੍ਹਾ ਨੂੰ ਵੀ ਕਹਿ ਰਹੇ ਹਨ ਕਿ ਉਨ੍ਹਾ ਨੂੰ ਵੀ ਜੇਲ੍ਹ ’ਚ ਸੁੱਟ ਦਿਆਂਗੇ। ਥੋੜ੍ਹੇ ਦਿਨ ਸੌਰਭ ਭਾਰਦਵਾਜ, ਆਤਿਸ਼ੀ ਨੂੰ ਵੀ ਜੇਲ੍ਹ ’ਚ ਬੰਦ ਕਰ ਦੇਣਗੇ। ਅਸੀਂ ਦਿੱਲੀ ’ਚ ਬੇਹਤਰ ਕੰਮ ਕੀਤਾ ਹੈ, ਇਸ ਲਈ ਸਾਨੂੰ ਜੇਲ੍ਹ ’ਚ ਡੱਕਿਆ ਜਾ ਰਿਹਾ ਹੈ, ਜੋ ਕੰਮ ਇਹ ਨਹੀਂ ਕਰ ਸਕਦੇ, ਉਹ ਕੰਮ ਅਸੀਂ ਕਰਕੇ ਦਿਖਾਏ ਹਨ। ਕੇਜਰੀਵਾਲ ਨੇ ਕਿਹਾਮੈਂ ਆਪਣੇ ਸਾਰੇ ਨੇਤਾਵਾਂ ਨਾਲ ਐਤਵਾਰ 12 ਵਜੇ ਭਾਜਪਾ ਦਫ਼ਤਰ ਆ ਰਿਹਾ ਹਾਂ, ਜਿਸ ਜਿਸ ਨੂੰ ਗਿ੍ਰਫ਼ਤਾਰ ਕਰਨਾ ਹੈ ਕਰ ਲਿਓ। ਉਹ (ਪ੍ਰਧਾਨ ਮੰਤਰੀ) ਇੱਕ-ਇੱਕ ਕਰਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਗਿ੍ਰਫ਼ਤਾਰ ਕਰ ਰਹੇ ਹਨ। ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਜੇਲ੍ਹ ਦੀ ਖੇਡ ਖੇਡ ਰਹੇ ਹੋ। 19 ਮਈ ਐਤਵਾਰ ਨੂੰ ਮੈਂ ਆਪਣੇ ਸਾਰੇ ਸਿਖਰਲੇ ਨੇਤਾਵਾਂ, ਵਿਧਾਇਕਾਂ, ਸਾਂਸਦਾਂ ਨਾਲ ਦੁਪਹਿਰ 12 ਵਜੇ ਭਾਜਪਾ ਮੁੱਖ ਦਫ਼ਤਰ ਆ ਰਿਹਾ ਹਾਂ, ਤੁਸੀਂ ਜਿਸ ਕਿਸੇ ਨੂੰ ਵੀ ਜੇਲ੍ਹ ’ਚ ਸੁੱਟਣਾ ਚਾਹੁੰਦੇ ਹੋ, ਸੁੱਟ ਦਿਓ। ਕੇਜਰੀਵਾਲ ਨੇ ਕਿਹਾਮੈਂ ਸੋਚ ਰਿਹਾ ਸੀ ਕਿ ਇਹ ਲੋਕ ਸਾਨੂੰ ਕਿਉਂ ਜੇਲ੍ਹ ’ਚ ਡੱਕ ਰਹੇ ਹਨ। ਸਾਡਾ ਕਸੂਰ ਕੀ ਹੈ। ਸਾਡਾ ਕਸੂਰ ਸਿਰਫ਼ ਇਹ ਇਹ ਹੈ ਕਿ ਗਰੀਬ ਬੱਚਿਆਂ ਲਈ ਚੰਗੀ ਸਿੱਖਿਆ ਦਾ ਇੰਤਜ਼ਾਮ ਕੀਤਾ, ਸਰਕਾਰੀ ਸਕੂਲ ਚੰਗੇ ਬਣਾ ਦਿੱਤੇ। ਇਹ ਨਹੀਂ ਬਣਾ ਸਕਦੇ, ਇਸ ਲਈ ਇਹ ਸਰਕਾਰੀ ਸਕੂਲਾਂ ਨੂੰ ਠੀਕ ਕਰਨ ਤੋਂ ਰੋਕਣਾ ਚਾਹੁੰਦੇ ਹਨ। ਉਨ੍ਹਾ ਕਿਹਾ ਕਿ ਸਾਡਾ ਕਸੂਰ ਇਹ ਹੈ ਕਿ ਅਸੀਂ ਚੰਗੇ ਹਸਪਤਾਲ ਬਣਾ ਦਿੱਤੇ, ਮੁਹੱਲਾ ਕਲੀਨਿਕ ਬਣਾਏ, ਫਰੀ ਅਤੇ ਚੰਗੇ ਇਲਾਜ ਦਾ ਬੰਦੋਬਸਤ ਕਰ ਕੀਤਾ।

LEAVE A REPLY

Please enter your comment!
Please enter your name here