ਚੇਨਈ : ਟੋਰਾਂਟੋ ’ਚ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚਣ ਵਾਲੇ 17 ਸਾਲਾ ਗ੍ਰੈਂਡਮਾਸਟਰ ਡੀ ਗੁਕੇਸ਼ ਦਾ ਇੱਥੇ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਗੁਕੇਸ਼ ਦੇ ਸਕੂਲ ਵੇਲਾਮਲ ਵਿਦਿਆਲਿਆ ਦੇ ਸੈਂਕੜੇ ਵਿਦਿਆਰਥੀ ਉਸ ਦੀ ਫਲਾਈਟ ਦੇ ਆਉਣ ਤੋਂ ਘੰਟਾ ਪਹਿਲਾਂ ਏਅਰਪੋਰਟ ’ਤੇ ਕਤਾਰ ’ਚ ਖੜ੍ਹੇ ਸਨ। ਉਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਪ੍ਰਸੰਸਕ ਵੀ ਮੌਜੂਦ ਸਨ। ਗੁਕੇਸ਼ ਵੀਰਵਾਰ ਤੜਕੇ 3 ਵਜੇ ਏਅਰਪੋਰਟ ਤੋਂ ਬਾਹਰ ਆਇਆ ਤਾਂ ਭੀੜ ਨੇ ਉਸ ਨੂੰ ਘੇਰ ਲਿਆ। ਉਸ ਨੂੰ ਹਾਰ ਪਾਏ ਗਏ।