ਕੈਨੇਡਾ ’ਚ ਪਾੜ੍ਹੇ ਹਫਤੇ ’ਚ 24 ਘੰਟੇ ਹੀ ਕੰਮ ਕਰ ਸਕਣਗੇ

0
154

ਓਟਵਾ : ਕੈਨੇਡਾ ਵਿਚ ਪੜ੍ਹਦੇ ਭਾਰਤੀਆਂ ਸਣੇ ਸਭ ਦੇਸ਼ਾਂ ਦੇ ਵਿਦਿਆਰਥੀ ਸਤੰਬਰ ਤੋਂ ਕੈਂਪਸ ਤੋਂ ਬਾਹਰ ਹਫਤੇ ਵਿਚ ਸਿਰਫ 24 ਘੰਟੇ ਕੰਮ ਕਰ ਸਕਣਗੇ। ਇਹ ਨਿਯਮ ਮੰਗਲਵਾਰ ਤੋਂ ਲਾਗੂ ਹੋ ਗਿਆ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਹਰ ਹਫਤੇ 20 ਤੋਂ ਵੱਧ ਘੰਟੇ ਕੰਮ ਕਰਨ ਦੀ ਆਰਜ਼ੀ ਨੀਤੀ 30 ਅਪ੍ਰੈਲ ਤੋਂ ਖਤਮ ਹੋ ਗਈ ਹੈ ਤੇ ਵਧਾਈ ਨਹੀਂ ਜਾਵੇਗੀ। ਸਰਕਾਰ ਨੇ ਕੋਰੋਨਾ ਕਰਕੇ ਮਜ਼ਦੂਰਾਂ ਦੀ ਘਾਟ ਕਾਰਨ 20 ਘੰਟੇ ਕੰਮ ਕਰਨ ਦੀ ਸ਼ਰਤ ਆਰਜ਼ੀ ਤੌਰ ’ਤੇ ਖਤਮ ਕੀਤੀ ਸੀ ਤੇ ਵਿਦਿਆਰਥੀ ਵੱਧ ਕੰਮ ਕਰ ਸਕਦੇ ਸਨ। 2022 ਦੀ ਰਿਪੋਰਟ ਮੁਤਾਬਕ ਕੈਨੇਡਾ ਵਿਚ 3,19,130 ਵਿਦਿਆਰਥੀ ਸਨ।

LEAVE A REPLY

Please enter your comment!
Please enter your name here