ਐਡਮਿਰਲ ਤਿ੍ਰਪਾਠੀ ਨੇ ਅਹੁਦਾ ਸੰਭਾਲਿਆ

0
155

ਨਵੀਂ ਦਿੱਲੀ : ਸੰਚਾਰ ਅਤੇ ਇਲੈਕਟ੍ਰਾਨਿਕ ਯੁੱਧ ਮਾਹਰ ਐਡਮਿਰਲ ਦਿਨੇਸ਼ ਕੁਮਾਰ ਤਿ੍ਰਪਾਠੀ ਨੇ ਮੰਗਲਵਾਰ ਦੇਸ਼ ਦੇ 26ਵੇਂ ਜਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਸੈਨਿਕ ਸਕੂਲ ਰੀਵਾ ਦੇ ਸਾਬਕਾ ਵਿਦਿਆਰਥੀ ਐਡਮਿਰਲ ਤਿ੍ਰਪਾਠੀ ਇਸ ਤੋਂ ਪਹਿਲਾਂ ਜਲ ਸੈਨਾ ਦੇ ਉਪ ਮੁਖੀ ਦਾ ਅਹੁਦਾ ਸੰਭਾਲ ਰਹੇ ਸਨ। ਐਡਮਿਰਲ ਤਿ੍ਰਪਾਠੀ ਦਾ ਜਨਮ 15 ਮਈ 1964 ਨੂੰ ਹੋਇਆ ਸੀ ਅਤੇ ਉਹ 1 ਜੁਲਾਈ 1985 ਨੂੰ ਭਾਰਤੀ ਜਲ ਸੈਨਾ ’ਚ ਸ਼ਾਮਲ ਹੋਏ ਸਨ।
ਪਾਕਿਸਤਾਨ ਨੂੰ 1.1 ਅਰਬ ਡਾਲਰ
ਵਾਸ਼ਿੰਗਟਨ : ਕੌਮਾਂਤਰੀ ਮੁਦਰਾ ਕੋਸ਼ ਨੇ ਰਾਹਤ ਪੈਕੇਜ ਤਹਿਤ ਪਾਕਿਸਤਾਨ ਨੂੰ 1.1 ਅਰਬ ਅਮਰੀਕੀ ਡਾਲਰ ਦੀ ਫੌਰੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੰਡ ਨੇ ਕਿਹਾ ਕਿ ਦੇਸ਼ ਨੂੰ ਆਪਣੀ ਆਰਥਿਕਤਾ ਨੂੰ ਲੀਹ ’ਤੇ ਲਿਆਉਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ। ਇਸ ਸੰਬੰਧ ਵਿੱਚ ਫੈਸਲਾ ਫੰਡ ਦੇ ਕਾਰਜਕਾਰੀ ਬੋਰਡ ਨੇ ਲਿਆ। ਬੋਰਡ ਦੇ ਸਾਰੇ ਮੈਂਬਰਾਂ ਨੇ ਮਦਦ ਦੇਣ ਦਾ ਸਮਰਥਨ ਕੀਤਾ, ਹਾਲਾਂਕਿ ਭਾਰਤ ਵੋਟਿੰਗ ਤੋਂ ਦੂਰ ਰਿਹਾ।

LEAVE A REPLY

Please enter your comment!
Please enter your name here