9 ਨਕਸਲੀ ਮਾਰੇ

0
234

ਨਰਾਇਣਪੁਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਨਰਾਇਣਪੁਰ ਅਤੇ ਕਾਂਕੇਰ ਜ਼ਿਲ੍ਹਿਆਂ ਦੇ ਸਰਹੱਦੀ ਇਲਾਕੇ ਅਬੂਝਮਾਦ ’ਚ ਮੁਕਾਬਲੇ ’ਚ 3 ਮਹਿਲਾਵਾਂ ਸਣੇ 9 ਨਕਸਲੀ ਮਾਰੇ ਗਏ।
ਦੋ ਸ਼ੂਟਰ ਗਿ੍ਰਫਤਾਰ
ਨੂਹ (ਹਰਿਆਣਾ)-ਪੁਲਸ ਨੇ ਮੰਗਲਵਾਰ ਕਿਹਾ ਕਿ ਮੁਕਾਬਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸ਼ੂਟਰਾਂ ਨੂੰ ਨੂਹ ਸਦਰ ਥਾਣਾ ਦੀ ਹੱਦ ਅਧੀਨ ਪੈਂਦੇ ਪਿੰਡ ਪੱਲਾ ਤੋਂ ਗਿ੍ਰਫਤਾਰ ਕਰ ਲਿਆ ਗਿਆ। ਇੱਕ ਸ਼ੂਟਰ ਦੀ ਲੱਤ ’ਚ ਗੋਲੀ ਲੱਗੀ। ਗੁਰੂਗ੍ਰਾਮ ਸਪੈਸ਼ਲ ਟਾਸਕ ਫੋਰਸ, ਨੂਹ ਪੁਲਸ ਅਤੇ ਦਿੱਲੀ ਪੁਲਸ ਸਪੈਸ਼ਲ ਸੈੱਲ ਦੀ ਕਾਊਂਟਰ ਇੰਟੈਲੀਜੈਂਸ ਦੀ ਸਾਂਝੀ ਟੀਮ ਮੁਕਾਬਲੇ ’ਚ ਸ਼ਾਮਲ ਸੀ।
ਅਮਰੀਕਾ ’ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਧੇ
ਵਾਸ਼ਿੰਗਟਨ : ਇਜ਼ਰਾਈਲ-ਹਮਾਸ ਜੰਗ ਕਾਰਨ ਇਸ ਮਹੀਨੇ ਕੋਲੰਬੀਆ ਯੂਨੀਵਰਸਿਟੀ ’ਚ ਪ੍ਰਦਰਸ਼ਨਕਾਰੀਆਂ ਦੀ ਗਿ੍ਰਫਤਾਰੀ ਤੋਂ ਬਾਅਦ ਕਈ ਹੋਰ ਕੈਂਪਸਾਂ ’ਚ ਵੀ ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਦਿਆਰਥੀ ਯੂਨੀਵਰਸਿਟੀਆਂ ਨੂੰ ਉਨ੍ਹਾਂ ਕੰਪਨੀਆਂ ਤੋਂ ਵੱਖ ਹੋਣ ਦੀ ਮੰਗ ਕਰ ਰਹੇ ਹਨ, ਜੋ ਗਾਜ਼ਾ ’ਚ ਇਜ਼ਰਾਈਲ ਦੀਆਂ ਫੌਜੀ ਕੋਸ਼ਿਸ਼ਾਂ ਦਾ ਸਮਰਥਨ ਕਰ ਰਹੀਆਂ ਹਨ। ਨਿਊਯਾਰਕ ਪੁਲਸ ਨੇ 18 ਅਪਰੈਲ ਨੂੰ ਕੋਲੰਬੀਆ ਯੂਨੀਵਰਸਿਟੀ ’ਚ ਪ੍ਰਦਰਸ਼ਨਕਾਰੀਆਂ ਨੂੰ ਗਿ੍ਰਫਤਾਰ ਕੀਤਾ ਸੀ, ਜਿਸ ਤੋਂ ਬਾਅਦ ਦੇਸ਼ ਭਰ ’ਚ ਗਿ੍ਰਫਤਾਰ ਪ੍ਰਦਰਸ਼ਨਕਾਰੀਆਂ ਦੀ ਗਿਣਤੀ 1,000 ਤੱਕ ਪਹੁੰਚ ਗਈ ਹੈ। ਕਈ ਕਾਲਜ ਕੈਂਪਸ ’ਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ। ਵਿਦਿਆਰਥੀਆਂ ਦਾ ਦਾਅਵਾ ਹੈ ਕਿ ਇਹ ਪ੍ਰਦਰਸ਼ਨ ਕੈਨੇਡਾ ਤੇ ਯੂਰਪ ਤੱਕ ਫੈਲ ਗਏ ਹਨ।

LEAVE A REPLY

Please enter your comment!
Please enter your name here