ਸੱਸ ਨਾਲ ਵਿਆਹ

0
256

ਪਟਨਾ : ਬਿਹਾਰ ਦੇ ਬਾਂਕਾ ਜ਼ਿਲ੍ਹੇ ਦੇ ਪਿੰਡ ਹਿਰਮੋਤੀ ’ਚ ਜਵਾਈ ਨੇ ਸੱਸ ਨਾਲ ਪ੍ਰੇਮ ਵਿਆਹ ਕਰਵਾ ਲਿਆ। ਸਿਕੰਦਰ ਯਾਦਵ (45) ਨੇ ਗੀਤਾ ਦੇਵੀ (55) ਨਾਲ ਪ੍ਰੇਮ ਸੰਬੰਧਾਂ ਦੀ ਗੱਲ ਖੁੱਲ੍ਹੇ ਤੌਰ ’ਤੇ ਕਬੂਲ ਕੀਤੀ ਸੀ। ਦੋਵਾਂ ਦੇ ਰਿਸ਼ਤੇ ਬਾਰੇ ਜਦੋਂ ਗੀਤਾ ਦੇ ਪਤੀ ਦਿਲੇਸ਼ਵਰ ਦਰਵੇ ਨੂੰ ਲੱਗਾ ਤਾਂ ਉਸ ਨੇ ਮਾਮਲਾ ਪੰਚਾਇਤ ਦੇ ਸਾਹਮਣੇ ਲਿਆਂਦਾ। ਇੱਥੇ ਸਿਕੰਦਰ ਨੇ ਆਪਣੀ ਸੱਸ ਲਈ ਆਪਣੇ ਪਿਆਰ ਨੂੰ ਖੁੱਲ੍ਹ ਕੇ ਕਬੂਲ ਕੀਤਾ। ਪੰਚਾਇਤ ਉਨ੍ਹਾਂ ਦੇ ਵਿਆਹ ਲਈ ਸਹਿਮਤ ਹੋ ਗਈ, ਜਿਸ ਤੋਂ ਬਾਅਦ ਸਿਕੰਦਰ ਅਤੇ ਗੀਤਾ ਨੇ ਵਿਆਹ ਕਰਵਾ ਲਿਆ। ਦਿਲੇਸ਼ਵਰ ਦਰਵੇ ਨੇ ਧੀ ਦਾ ਵਿਆਹ ਕਰੀਬ ਢਾਈ ਦਹਾਕੇ ਪਹਿਲਾਂ ਸਿਕੰਦਰ ਯਾਦਵ ਨਾਲ ਕੀਤਾ ਸੀ, ਜਿਸ ਤੋਂ ਉਸ ਦੇ ਦੋ ਬੱਚੇ ਹਨ। ਵਿਆਹ ਦੇ ਕਈ ਸਾਲਾਂ ਬਾਅਦ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਸਿਕੰਦਰ ਨੇ ਦੂਜਾ ਵਿਆਹ ਕਰ ਲਿਆ, ਜੋ ਜ਼ਿਆਦਾ ਸਮਾਂ ਨਾ ਚੱਲਿਆ। ਇਸ ਮਗਰੋਂ ਉਸ ਨੇ ਆਪਣੀ ਪਹਿਲੀ ਪਤਨੀ ਦੇ ਘਰ ਆਉਣਾ ਸ਼ੁਰੂ ਕਰ ਦਿੱਤਾ ਤੇ ਇਸ ਦੌਰਾਨ ਉਸ ਦਾ ਆਪਣੀ ਸੱਸ ਨਾਲ ਪਿਆਰ ਪੈ ਗਿਆ।

LEAVE A REPLY

Please enter your comment!
Please enter your name here