ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਅਤੇ ਪ੍ਰਸਿੱਧ ਜੈਨੇਟਿਕ ਵਿਗਿਆਨੀ ਡਾ. ਮਨਜੀਤ ਸਿੰਘ ਕੰਗ ਦਾ 2 ਮਈ ਨੂੰ ਅਮਰੀਕਾ ਦੇ ਇਲੀਨੌਏ ਰਾਜ ਦੇ ਕਾਰਬੋਨਡੇਲ ‘ਚ ਦੇਹਾਂਤ ਹੋ ਗਿਆ | ਡਾ. ਕੰਗ 30 ਅਪ੍ਰੈਲ 2007 ਤੋਂ 30 ਅਪ੍ਰੈਲ 2011 ਤੱਕ ਪੀ ਏ ਯੂ ਦੇ ਵਾਈਸ ਚਾਂਸਲਰ ਰਹੇ | ਡਾ. ਕੰਗ ਦਾ ਜਨਮ 3 ਮਾਰਚ 1948 ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ‘ਚ ਹੋਇਆ | ਡਾ. ਕੰਗ ਲੁਸੀਆਨਾ ਰਾਜ ਯੂਨੀਵਰਸਿਟੀ ‘ਚ 1990 ‘ਚ ਕੁਆਨਟੀਟੇਟਿਵ ਜੈਨੇਟਿਕਸ ਦੇ ਪ੍ਰੋਫੈਸਰ ਵੀ ਰਹੇ |



