40.5 C
Jalandhar
Saturday, May 18, 2024
spot_img

ਬੰਗਾਲ ਦੇ ਰਾਜਪਾਲ ‘ਤੇ ਛੇੜਛਾੜ ਦਾ ਦੋਸ਼

ਕੋਲਕਾਤਾ : ਪੱਛਮੀ ਬੰਗਾਲ ਦੇ ਰਾਜਪਾਲ ਸੀ ਵੀ ਆਨੰਦ ਬੋਸ ‘ਤੇ ਰਾਜ ਭਵਨ ਦੀ ਮਹਿਲਾ ਮੁਲਾਜ਼ਮ ਨੇ ਛੇੜਛਾੜ ਦਾ ਦੋਸ਼ ਲਾਇਆ ਹੈ | ਉਸ ਨੇ ਇਸ ਬਾਰੇ ਹਰੇ ਸਟਰੀਟ ਥਾਣੇ ‘ਚ ਰਿਪੋਰਟ ਲਿਖਾਈ ਹੈ | ਉਸ ਦਾ ਦੋਸ਼ ਹੈ ਕਿ ਉਹ 24 ਮਾਰਚ ਨੂੰ ਪੱਕੀ ਨੌਕਰੀ ਦੀ ਅਰਜ਼ੀ ਲੈ ਕੇ ਰਾਜਪਾਲ ਕੋਲ ਗਈ ਸੀ | ਰਾਜਪਾਲ ਨੇ ਉਸ ਨਾਲ ਬਦਸਲੂਕੀ ਕੀਤੀ | ਵੀਰਵਾਰ ਫਿਰ ਇੰਜ ਕੀਤਾ ਤਾਂ ਉਹ ਰਾਜ ਭਵਨ ਦੇ ਬਾਹਰ ਤਾਇਨਾਤ ਪੁਲਸ ਅਧਿਕਾਰੀ ਕੋਲ ਸ਼ਿਕਾਇਤ ਲੈ ਕੇ ਗਈ |
ਰਾਜਪਾਲ ਨੇ ਕਿਹਾ ਹੈ—ਇਹ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ | ਦੋਸ਼ ਬੇਬੁਨਿਆਦ ਹੈ | ਸੱਚ ਦੀ ਜਿੱਤ ਹੋਵੇਗੀ | ਮੈਂ ਬਣਾਉਟੀ ਬਿਰਤਾਂਤ ਤੋਂ ਡਰਨ ਵਾਲਾ ਨਹੀਂ | ਕੋਈ ਮੈਨੂੰ ਬਦਨਾਮ ਕਰਕੇ ਚੋਣ ਫਾਇਦਾ ਉਠਾਉਣਾ ਚਾਹੁੰਦਾ ਹੈ, ਤਾਂ ਰੱਬ ਭਲਾ ਕਰੇ | ਮੈਂ ਭਿ੍ਸ਼ਟਾਚਾਰ ਤੇ ਹਿੰਸਾ ਖਿਲਾਫ ਲੜਾਈ ਨਹੀਂ ਰੋਕ ਸਕਦਾ |
ਬੋਸ ਨੇ ਇਕ ਆਡੀਓ ਸੁਨੇਹੇ ਵਿਚ ਕਿਹਾ—ਤੁਹਾਡੇ ਅਗਲੇ ਗ੍ਰਨੇਡ ਤੇ ਲੁਕਵੀਆਂ ਗੋਲੀਆਂ ਦੀ ਉਡੀਕ ਕਰ ਰਿਹਾ ਹਾਂ, ਚਲਾਓ |
ਬੋਸ ਨੇ ਖੁਦ ਨੂੰ ਤੂਫਾਨਾਂ ਦਾ ਕਪਤਾਨ ਦੱਸਦਿਆਂ ਰਾਜ ਭਵਨ ਦੇ ਸਟਾਫ ਨੂੰ ਖਬਰਦਾਰ ਕੀਤਾ ਕਿ ਰਾਜ ਭਵਨ ਖਿਲਾਫ ਇਸ ਤੋਂ ਵੀ ਨਾਪਾਕ ਸਾਜ਼ਿਸ਼ ਹੋ ਸਕਦੀ ਹੈ | ਹੈਰਾਨੀ ਨਹੀਂ ਹੋਵੇਗੀ ਕਿ ਮੇਰੇ ‘ਤੇ 1943 ਦੇ ਬੰਗਾਲ ਦੇ ਕਾਲ ਜਾਂ 1946 ਵਿਚ ਕੋਲਕਾਤਾ ਦੇ ਕਤਲਾਂ ਦਾ ਦੋਸ਼ ਵੀ ਮੜ੍ਹ ਦਿੱਤਾ ਜਾਵੇ | ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਰਾਜ ਭਵਨ ‘ਚ ਛੇੜਛਾੜ ਦਾ ਸ਼ਿਕਾਰ ਔਰਤ ਲਈ ਉਨ੍ਹਾ ਦਾ ਦਿਲ ਰੋ ਰਿਹਾ ਹੈ | ਇਹ ਸ਼ਰਮਨਾਕ ਹੈ | ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਰਾਜਪਾਲ ਨੂੰ ਰਾਜ ਦੀਆਂ ਔਰਤਾਂ ਬਾਰੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ |
ਤਿ੍ਣਮੂਲ ਕਾਂਗਰਸ ਦੀ ਸਾਂਸਦ ਤੇ ਉੱਘੀ ਪੱਤਰਕਾਰ ਸਾਗਰਿਕਾ ਘੋਸ਼ ਨੇ ਕਿਹਾ ਕਿ ਮੋਦੀ ਜੀ ਵੀਰਵਾਰ ਕੋਲਕਾਤਾ ‘ਚ ਚੋਣ ਪ੍ਰਚਾਰ ਕਰਨਗੇ | ਉਹ ਰਾਜ ਭਵਨ ਵਿਚ ਵੀ ਠਹਿਰਨਗੇ | ਕੀ ਮੋਦੀ ਜੀ ਰਾਜਪਾਲ ਤੋਂ ਸਫਾਈ ਮੰਗਣਗੇ? ਕੀ ਮੋਦੀ ਜੀ ਪੁੱਛਣਗੇ ਕਿ ਰਾਜ ਭਵਨ ਵਿਚ ਇਸ ਤਰ੍ਹਾਂ ਦੀ ਘਟਨਾ ਹੋਈ?
ਭਾਜਪਾ ਆਗੂ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਦੇਖਣਾ ਹੋਵੇਗਾ ਕਿ ਦੋਸ਼ ਸਹੀ ਹੈ ਜਾਂ ਸਿਆਸੀ ਸਾਜ਼ਿਸ਼ ਹੈ | ਜੇ ਸੱਚ ਹੋਇਆ ਤਾਂ ਨਿਸਚਿਤ ਤੌਰ ‘ਤੇ ਕੇਂਦਰ ਸਰਕਾਰ ਕਾਰਵਾਈ ਕਰੇਗੀ | ਇਸੇ ਦਰਮਿਆਨ ਰਾਜ ਭਵਨ ਵਿਚ ਪੁਲਸ ਦੇ ਦਾਖਲੇ ‘ਤੇ ਰੋਕ ਲਾ ਦਿੱਤੀ ਗਈ ਹੈ | ਸੂਬੇ ਦੀ ਵਿੱਤ ਮੰਤਰੀ ਚੰਦਿ੍ਮਾ ਭੱਟਾਚਾਰੀਆ ਦੇ ਦਾਖਲੇ ‘ਤੇ ਵੀ ਰੋਕ ਲਾਈ ਗਈ ਹੈ | ਰਾਜਪਾਲ ਨੇ ਚੰਦਿ੍ਮਾ ‘ਤੇ ਸੰਵਿਧਾਨ ਵਿਰੋਧੀ ਬਿਆਨ ਦੇਣ ਦਾ ਦੋਸ਼ ਲਾਇਆ ਹੈ ਤੇ ਉਨ੍ਹਾ ਵਿਰੁੱਧ ਕਾਰਵਾਈ ਲਈ ਅਟਾਰਨੀ ਜਨਰਲ ਤੋਂ ਸਲਾਹ ਮੰਗੀ ਹੈ |

Related Articles

LEAVE A REPLY

Please enter your comment!
Please enter your name here

Latest Articles