ਮੁੰਬਈ : ਆਰ ਪੀ ਜੀ ਗਰੁੱਪ ਦੇ ਚੇਅਰਮੈਨ ਹਰਸ਼ ਗੋਇਨਕਾ ਨੇ ਪ੍ਰਚੂਨ ਨਿਵੇਸ਼ਕਾਂ ਨੂੰ ਖਬਰਦਾਰ ਕੀਤਾ ਹੈ ਕਿ ਛਾਲਾਂ ਮਾਰਦਾ ਨਜ਼ਰ ਆ ਰਿਹਾ ਸ਼ੇਅਰ ਬਾਜ਼ਾਰ ਉਨ੍ਹਾਂ ਦਾ ਤਕੜਾ ਨੁਕਸਾਨ ਕਰ ਸਕਦਾ ਹੈ, ਕਿਉਕਿ ਹਰਸ਼ਦ ਮਹਿਤਾ ਤੇ ਕੇਤਨ ਪਾਰਿਖ ਵੇਲਿਆਂ ਦੇ ਘਾਲੇਮਾਲੇ ਵਾਲਾ ਦੌਰ ਫਿਰ ਆ ਗਿਆ ਹੈ, ਖਾਸਕਰ ਕੋਲਕਾਤਾ ਵਿਚ। ਉਨ੍ਹਾ ਸ਼ਨੀਵਾਰ ‘ਐੱਕਸ’ ’ਤੇ ਪੋਸਟ ਕੀਤਾਗੁਜਰਾਤੀ-ਮਾਰਵਾੜੀ ਬ੍ਰੋਕਰ ਸ਼ੇਅਰ ਬਾਜ਼ਾਰ ਨੂੰ ਗੈਰ-ਹਕੀਕੀ ਪੱਧਰ ਤਕ ਚੜ੍ਹਾ ਰਹੇ ਹਨ। ਸਮਾਂ ਹੈ ਕਿ ਇਸ ਤੋਂ ਪਹਿਲਾਂ ਕਿ ਛੋਟੇ ਨਿਵੇਸ਼ਕਾਂ ਦਾ ਕਚੂੰਬਰ ਨਿਕਲ ਜਾਵੇ ਸੇਬੀ ਤੇ ਫਿਨਮਿਨ ਇੰਡੀਆ ਦਖਲ ਦੇ ਕੇ ਜਾਂਚ ਕਰਨ।




