ਗੜ੍ਹੀ ਆਨੰਦਪੁਰ ਤੋਂ ਉਮੀਦਵਾਰ

0
220

ਬੰਗਾ (ਅਵਤਾਰ ਕਲੇਰ)-ਬਸਪਾ ਨੇ ਆਪਣੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਇਸ ਨਾਲ ਬਸਪਾ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਗੜ੍ਹੀ ਦਾ ‘ਆਪ’ ਦੇ ਮਾਲਵਿੰਦਰ ਕੰਗ, ਕਾਂਗਰਸ ਦੇ ਵਿਜੈ ਇੰਦਰ ਸਿੰਗਲਾ ਅਤੇ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਮੁਕਾਬਲਾ ਹੋਵੇਗਾ। ਭਾਜਪਾ ਨੇ ਹਾਲੇ ਉਮੀਦਵਾਰ ਐਲਾਨਣਾ ਹੈ।
ਸੈਪਟਿਕ ਟੈਂਕ ਦੀ ਸਫਾਈ ਦੌਰਾਨ ਦੋ ਮਜ਼ਦੂਰਾਂ ਦੀ ਮੌਤ
ਨੋਇਡਾ : ਇੱਥੇ ਘਰ ਦੇ ਸੈਪਟਿਕ ਟੈਂਕ ਦੀ ਸਫਾਈ ਕਰਦੇ ਸਮੇਂ ਦਮ ਘੁਟਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਨੋਇਡਾ ਸੈਕਟਰ-26 ਦੇ ਰਹਿਣ ਵਾਲੇ ਸੁਮਿਤ ਚਾਵਲਾ ਨੇ ਦੋ ਵਿਅਕਤੀਆਂ ਨੂੰ ਸੈਪਟਿਕ ਟੈਂਕ ਦੀ ਸਫਾਈ ਲਈ ਬੁਲਾਇਆ ਸੀ, ਜਦੋਂ ਦੋਵੇਂ ਟੈਂਕ ਦੀ ਸਫਾਈ ਕਰਨ ਲਈ ਹੇਠਾਂ ਗਏ ਤਾਂ ਉਨ੍ਹਾਂ ਦਾ ਦਮ ਘੁਟਣ ਲੱਗਾ ਅਤੇ ਕੁਝ ਹੀ ਦੇਰ ਵਿਚ ਜ਼ਹਿਰੀਲੀ ਗੈਸ ਦੀ ਲਪੇਟ ਵਿਚ ਆ ਗਏ। ਦੋਵਾਂ ਨੂੰ ਬਾਹਰ ਕੱਢ ਕੇ ਕੈਲਾਸ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਸ਼ੁੱਕਰਵਾਰ ਦੇਰ ਰਾਤ ਦੋਵਾਂ ਦੀ ਮੌਤ ਹੋ ਗਈ।
5 ਵਿਦਿਆਰਥੀਆਂ ਦੀ ਮੌਤ
ਦੇਹਰਾਦੂਨ : ਉੱਤਰਾਖੰਡ ’ਚ ਸ਼ਨੀਵਾਰ ਮਸੂਰੀ-ਦੇਹਰਾਦੂਨ ਰੋਡ ’ਤੇ ਕਾਰ ਡੂੰਘੀ ਖਾਈ ’ਚ ਡਿੱਗਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਦੀ ਪਛਾਣ ਨੈਨਸੀ ਵਜੋਂ ਹੋਈ ਹੈ। ਕਾਰ ’ਚ 4 ਮੁੰਡੇ ਤੇ 2 ਕੁੜੀਆਂ ਸਵਾਰ ਸਨ। ਇਹ ਸਾਰੇ ਦੇਹਰਾਦੂਨ ਆਈ ਐੱਮ ਐੱਸ ਕਾਲਜ ਦੇ ਵਿਦਿਆਰਥੀ ਸਨ ਅਤੇ ਘੁੰਮਣ ਲਈ ਮਸੂਰੀ ਆਏ ਸਨ। ਸਵੇਰੇ ਦੇਹਰਾਦੂਨ ਪਰਤਦੇ ਸਮੇਂ ਹਾਦਸਾ ਵਾਪਰ ਗਿਆ।

LEAVE A REPLY

Please enter your comment!
Please enter your name here