33.1 C
Jalandhar
Tuesday, October 22, 2024
spot_img

ਪਰਨੀਤ ਕੌਰ ਦੇ ਘਿਰਾਓ ਵੇਲੇ ਕਿਸਾਨ ਦੀ ਮੌਤ

ਰਾਜਪੁਰਾ (ਰਮੇਸ਼ ਕਟਾਰੀਆ)
ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਸ਼ਨੀਵਾਰ ਘਨੌਰ ਹਲਕੇ ਅਧੀਨ ਪਿੰਡ ਸੇਹਰਾ ਵਿਖੇ ਚੋਣ ਪ੍ਰੋਗਰਾਮ ਦੌਰਾਨ ਘਿਰਾਓ ਕਰਨ ਮੌਕੇ ਕਿਸਾਨ ਆਗੂ ਸੁਰਿੰਦਰ ਪਾਲ ਸਿੰਘ ਆਕੜੀ ਦੀ ਮੌਤ ਹੋ ਗਈ। ਜਦੋਂ ਕਿਸਾਨ ਪਰਨੀਤ ਕੌਰ ਦੇ ਕਾਫਲੇ ਨੂੰ ਘੇਰ ਰਹੇ ਸਨ ਤਾਂ ਆਕੜੀ ਭਾਜਪਾ ਨੇਤਾ ਦੀ ਗੱਡੀ ਦੇ ਮੂਹਰੇ ਆ ਖਲੋਤਾ। ਉਸ ਨੂੰ ਲਾਂਭੇ ਕਰਨ ਲਈ ਪਰਨੀਤ ਕੌਰ ਦੇ ਸਮਰਥਕ ਨੇ ਉਸ ਨੂੰ ਕਥਿਤ ਤੌਰ ’ਤੇ ਧੱਕਾ ਮਾਰ ਦਿੱਤਾ, ਜਿਸ ਕਾਰਨ ਉਹ ਪਿਛਾਂਹ ਡਿੱਗ ਗਿਆ ਤੇ ਇਸ ਦੌਰਾਨ ਹੀ ਉਸ ਦੀ ਮੌਤ ਹੋ ਗਈ। ਇਸ ਮਗਰੋਂ ਉਸ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਲਿਜਾਇਆ ਗਿਆ, ਜਿੱਥੇ ਵੱਡੀ ਗਿਣਤੀ ’ਚ ਕਿਸਾਨ ਇਕੱਠੇ ਹੋ ਗਏ ਸਨ। ਇਸ ਦੌਰਾਨ ਇਸ ਸੰਬੰਧੀ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਇੰਝ ਲੱਗਦਾ ਹੈ ਜਿਵੇਂ ਆਕੜੀ ਚੱਕਰ ਖਾ ਕੇ ਡਿੱਗਿਆ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਸ ਨੂੰ ਪਰਨੀਤ ਕੌਰ ਦੇ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ ਨੇ ਧੱਕਾ ਮਾਰਿਆ।
ਹਰਪਾਲਪੁਰ ਨੇ ਕਿਹਾ ਹੈ ਕਿ ਉਹ ਤਾਂ ਆਕੜੀ ਦੇ ਨੇੜੇ-ਤੇੜੇ ਵੀ ਨਹੀਂ ਸੀ। ਵੀਡੀਓ ’ਚ ਸਾਫ ਹੈ ਕਿ ਆਕੜੀ ਨੂੰ ਜਾਂ ਤਾਂ ਚੱਕਰ ਆਇਆ ਜਾਂ ਦਿਲ ਦਾ ਦੌਰਾ ਪਿਆ। ਇਸੇ ਦੌਰਾਨ ਅਕਾਲੀ ਦਲ ਦੇ ਲੀਡਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਕਿਸਾਨ ਲੀਡਰ ਦੀ ਮੌਤ ਕਰਕੇ ਐਤਵਾਰ ਰਾਜਪੁਰਾ ’ਚ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾਣ ਵਾਲੀ ‘ਪੰਜਾਬ ਬਚਾਓ ਯਾਤਰਾ’ ਰੱਦ ਕਰ ਦਿੱਤੀ ਗਈ ਹੈ, ਕਿਉਂਕਿ ਅਕਾਲੀ ਦਲ ਕਿਸਾਨਾਂ ਦੀ ਤੇ ਪੰਜਾਬ ਦੀ ਖੇਤਰੀ ਪਾਰਟੀ ਹੋਣ ਕਰਕੇ ਪਰਵਾਰ ਨਾਲ ਖੜ੍ਹੇਗਾ।

Related Articles

LEAVE A REPLY

Please enter your comment!
Please enter your name here

Latest Articles