ਠੇਕਾ ਪ੍ਰਣਾਲੀ ਬੰਦ ਕਰਕੇ ਪੱਕੀਆਂ ਨੌਕਰੀਆਂ ਦੇਵਾਂਗੇ : ਰਾਹੁਲ

0
176

ਹੈਦਰਾਬਾਦ : ਰਾਹੁਲ ਗਾਂਧੀ ਨੇ ਤਿਲੰਗਾਨਾ ਦੇ ਆਦਿਲਾਬਾਦ (ਜਨਜਾਤੀ ਹਲਕੇ) ਵਿਚ ਐਤਵਾਰ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਚੋਣਾਂ ਵਿਚ ਦੋ ਵਿਚਾਰਧਾਰਾਵਾਂ ਵਿਚਾਲੇ ਲੜਾਈ ਹੈ। ਕਾਂਗਰਸ ਸੰਵਿਧਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਭਾਜਪਾ-ਆਰ ਐੱਸ ਐੱਸ ਗੱਠਜੋੜ ਸੰਵਿਧਾਨ ਤੇ ਲੋਕਾਂ ਦੇ ਹੱਕ ਖਤਮ ਹੱਕ ਕਰਨਾ ਚਾਹੁੰਦਾ ਹੈ।
ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਿਜ਼ਰਵੇਸ਼ਨ ਦੇ ਖਿਲਾਫ ਹਨ। ਦੇਸ਼ ਅੱਗੇ ਸਭ ਤੋਂ ਵੱਡਾ ਮੁੱਦਾ ਰਿਜ਼ਰਵੇਸ਼ਨ 50 ਫੀਸਦੀ ਤੋਂ ਵਧਾਉਣ ਦਾ ਹੈ। ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ ਕਿਹਾ ਕਿ ਰਿਜ਼ਰਵੇਸ਼ਨ 50 ਫੀਸਦੀ ਤੋਂ ਵਧਾਵਾਂਗੇ। ਪ੍ਰਧਾਨ ਮੰਤਰੀ ਨੇ ਅੱਜ ਤੱਕ ਨਹੀਂ ਕਿਹਾ ਕਿ ਰਿਜ਼ਰਵੇਸ਼ਨ 50 ਫੀਸਦੀ ਤੋਂ ਵਧਾਈ ਜਾਵੇਗੀ। ਉਨ੍ਹਾ ਕਿਹਾ ਕਿ ਮੋਦੀ ਨੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਕੀਤਾ ਅਤੇ ਠੇਕਾ ਪ੍ਰਣਾਲੀ ਲਾਗੂ ਕਰਕੇ ਰਿਜ਼ਰਵੇਸ਼ਨ ਖਤਮ ਕੀਤੀ। ਉਨ੍ਹਾ ਕਿਹਾਅਸੀਂ ਸਰਕਾਰੀ ਦਫਤਰਾਂ ਤੇ ਜਨਤਕ ਖੇਤਰ ਵਿਚ ਠੇਕਾ ਪ੍ਰਣਾਲੀ ਖਤਮ ਕਰਾਂਗੇ। ਆਰਜ਼ੀ ਨੌਕਰੀਆਂ ਦੀ ਥਾਂ ਪੱਕੀਆਂ ਨੌਕਰੀਆਂ ਦੇਵਾਂਗੇ।

LEAVE A REPLY

Please enter your comment!
Please enter your name here