ਸਵਾਤ (ਖੈਬਰ ਪਖਤੂਨਖਵਾ)
ਪਾਕਿਸਤਾਨ ਦੀ ਸਵਾਤ ਵਾਦੀ ’ਚ ਪੁਲਸ ਨੇ 70 ਸਾਲਾ ਵਿਅਕਤੀ ਨੂੰ 13 ਸਾਲ ਦੀ ਕੁੜੀ ਨਾਲ ਵਿਆਹ ਕਰਨ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਹੈ। ਕੁੜੀ ਦਾ ਵਿਆਹ ਉਸ ਦੇ ਪਿਤਾ ਨੇ ਬੁੱਢੇ ਨਾਲ ਕੀਤਾ। ਇਹ ਸੂਚਨਾ ਮਿਲਣ ’ਤੇ ਪੁਲਸ ਨੇ ਲਾੜੇ ਅਤੇ ਕੁੜੀ ਦੇ ਪਿਤਾ ਦੋਵਾਂ ਨੂੰ ਗਿ੍ਰਫਤਾਰ ਕਰ ਲਿਆ। ਇਸ ਤੋਂ ਇਲਾਵਾ ਵਿਆਹ ਕਰਾਉਣ ਵਾਲਿਆਂ ਅਤੇ ਗਵਾਹਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪਾਕਿਸਤਾਨ ਦੇ ਮੌਜੂਦਾ ਕਾਨੂੰਨ ਤਹਿਤ ਕੁੜੀਆਂ ਲਈ ਘੱਟੋ-ਘੱਟ ਵਿਆਹ ਦੀ ਉਮਰ 16 ਸਾਲ ਅਤੇ ਮੁੰਡਿਆਂ ਲਈ 18 ਸਾਲ ਹੈ।


