ਲੋਕ ਸਭਾ ਚੋਣਾਂ : 10 ਕੇਂਦਰੀ ਮੰਤਰੀਆਂ ਸਮੇਤ 4 ਸਾਬਕਾ ਮੁੱਖ ਮੰਤਰੀਆਂ ਦੀ ਕਿਸਮਤ ਈ ਵੀ ਐੱਮ ’ਚ ਬੰਦ

0
165

ਜਨਤਾ ਦਾ ਫਰਜ਼ ਪੂਰਾ

ਨਵੀਂ ਦਿੱਲੀ : ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੂਰੇ ਦੇਸ਼ ’ਚ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਰਾਜਨੀਤਕ ਦਲਾਂ ਲਈ ਚਿੰਤਾ ਦੀ ਗੱਲ ਇਹ ਹੈ ਕਿ ਪਹਿਲੇ ਦੋ ਗੇੜਾਂ ’ਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਵੋਟਿੰਗ ਘੱਟ ਹੋਈ ਹੈ। ਲੋਕ ਸਭਾ ਚੋਣਾਂ ਦੇ ਤੀਜੇ ਗੇੜ ’ਚ ਵੋਟਿੰਗ ਤੋਂ ਪਹਿਲਾ ਮੋਦੀ ਤੋਂ ਲੈ ਕੇ ਰਾਹੁਲ ਗਾਂਧੀ ਤੱਕ ਨੇ ਕਰਨਾਟਕ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ ਖੂਬ ਪ੍ਰਚਾਰ ਕੀਤਾ।
ਮੰਗਲਵਾਰ 11 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 93 ਲੋਕ ਸਭਾ ਸੀਟਾਂ ’ਤੇ ਵੋਟਿੰਗ ਹੋਈ। ਕੁੱਲ 1331 ਉਮੀਦਵਾਰ ਮੈਦਾਨ ’ਚ ਹਨ।ਤੀਜੇ ਗੇੜ ਤੋਂ ਬਾਅਦ ਲਗਭਗ ਕੁੱਲ ਸੀਟਾਂ ’ਚੋਂ ਅੱਧੀਆਂ ’ਤੇ ਵੋਟਿੰਗ ਖ਼ਤਮ ਹੋ ਗਈ। ਬਾਕੀ ਬਚੇ ਚਾਰ ਗੇੜਾਂ ’ਚ 263 ਸੰਸਦੀ ਖੇਤਰਾਂ ਲਈ ਵੋਟ ਪਾਏ ਜਾਣੇ ਬਾਕੀ ਹਨ। ਤੀਜੇ ਗੇੜ ’ਚ ਗੁਜਰਾਤ ’ਚ 25, ਕਰਨਾਟਕ ’ਚ 14, ਮੱਧ ਪ੍ਰਦੇਸ਼ ’ਚ 8, ਮਹਾਰਾਸ਼ਟਰ ’ਚ 11, ਉੱਤਰ ਪ੍ਰਦੇਸ਼ ’ਚ 10, ਪੱਛਮੀ ਬੰਗਾਲ ’ਚ 4, ਆਸਾਮ ’ਚ 5 ਸੀਟਾਂ ’ਤੇ ਚੋਣ ਹੋਈ।ਬਿਹਾਰ, ਛੱਤੀਸਗੜ੍ਹ ’ਚ 7 ਸੀਟਾਂ, ਗੋਆ ’ਚ 2 ਸੀਟਾਂ, ਦਾਦਰਾ ਅਤੇ ਨਗਰ ਹਵੇਲੀ ’ਚ 2 ਸੀਟਾਂ, ਦਮਨ ਅਤੇ ਦੀਵ ਇਕ-ਇਕ ਸੀਟ ਹੈ।
ਚੋਣ ਕਮਿਸ਼ਨ ਮੁਤਾਬਕ ਤੀਜੇ ਗੇੜ ਦੌਰਾਨ ਸ਼ਾਮ 5 ਵਜੇ ਤੱਕ ਅਸਾਮ ’ਚ 74.86 ਫੀਸਦੀ, ਬਿਹਾਰ ’ਚ 56.01 ਫੀਸਦੀ, ਛੱਤੀਸਗੜ੍ਹ ’ਚ 66.87 ਫੀਸਦੀ, ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ’ਚ 65.23 ਫੀਸਦੀ, ਗੋਆ ’ਚ 72.52 ਫੀਸਦੀ, ਗੁਜਰਾਤ ’ਚ 55.22 ਫੀਸਦੀ, ਕਰਨਾਟਕ ’ਚ 66.05 ਫੀਸਦੀ, ਮੱਧ ਪ੍ਰਦੇਸ਼ ’ਚ 62.28 ਫੀਸਦੀ, ਮਹਾਰਾਸ਼ਟਰ ’ਚ 53.40 ਫੀਸਦੀ, ਉਤਰ ਪ੍ਰਦੇਸ਼ ’ਚ 55.12 ਫੀਸਦੀ ਅਤੇ ਪੱਛਮੀ ਬੰਗਾਲ ’ਚ 73.93 ਫੀਸਦੀ ਵੋਟਿੰਗ ਹੋਈ। ਇਸੇ ਤਰ੍ਹਾਂ ਬਿਹਾਰ ਦੀ ਝੰਝਾਰਪੁਰ, ਸੁਪੋਲ, ਅਰਰੀਆ, ਮਧੇਪੁਰਾ ਅਤੇ ਖਗੜਿਆ ਸੰਸਦੀ ਖੇਤਰ ’ਚ ਕ੍ਰਮਵਾਰ 53.29, 58.91, 58.57, 54.92 ਅਤੇ 54.35 ਫੀਸਦੀ ਵੋਟਿੰਗ ਹੋਈ। ਮੱਧ ਪ੍ਰਦੇਸ਼ ਦੇ ਬੈਤੂਲ ’ਚ 67.97 ਫੀਸਦੀ, ਭਿੰਡ ’ਚ 50.96 ਫੀਸਦੀ, ਭੂਪਾਲ ’ਚ 58.42 ਫੀਸਦੀ, ਗੂਨਾ ’ਚ 68.93, ਗਵਾਲੀਅਰ ’ਚ 57.86 ਫੀਸਦੀ, ਮੂਰੈਨਾ ’ਚ 55.25 ਫੀਸਦੀ, ਰਾਜਗੜ੍ਹ ’ਚ 72.08 ਫੀਸਦੀ, ਸਾਗਰ ’ਚ 61.70 ਫੀਸਦੀ, ਵਿਦਿਸ਼ਾ ’ਚ 69.20 ਫੀਸਦੀ ਵੋਟਿੰਗ ਹੋਈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ ’ਚ ਪਹੁੰਚ ਕੇ ਆਪਣੇ ਖੇਤਰ ਦੇ ਪੋ�ਿਗ ਬੂਥ ’ਤੇ ਵੋਟ ਪਾਈ, ਉਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਗਾਂਧੀਨਗਰ ’ਚ ਆਪਣੀ ਵੋਟ ਪਾਈ। ਅਮਿਤ ਸ਼ਾਹ ਦੀ ਸੰਸਦੀ ਸੀਟ ਵੀ ਗਾਂਧੀਨਗਰ ਹੀ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ ਸਮੇਤ ਕਈ ਨਾਂਅ ਸ਼ਾਮਲ ਹਨ। ਉਤਰ ਪ੍ਰਦੇਸ਼ ਦੀ ਮੈਨਪੁਰੀ ਸੰਸਦੀ ਖੇਤਰ ’ਚ ਸਪਾ ਪ੍ਰਮੁੱਖ ਅਖਿਲੇਸ਼ ਯਾਦਵ, ਮੈਨਪੁਰੀ ਤੋਂ ਮੌਜੂਦਾ ਸਾਂਸਦ ਤੇ ਸਪਾ ਉਮੀਦਵਾਰ ਡਿੰਪਲ ਯਾਦਵ ਨੇ ਵੋਟ ਪਾਈ। ਇਸ ਦੌਰਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਬਹੁਤ ਬੁਰੀ ਹਾਰ ਮਿਲਣ ਵਾਲੀ ਹੈ। ਉਨ੍ਹਾ ਕਿਹਾ ਕਿ ਕਿਸਾਨ, ਨੌਜਵਾਨ ਅਤੇ ਵਪਾਰੀ ਸਮੇਤ ਦੇਸ਼ ਦਾ ਹਰ ਵਰਗ ਸਾਡੇ ਨਾਲ ਹੈ।
ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਦੇ ਭਾਜਪਾ ਉਮੀਦਵਾਰ ਅਤੇ ਟੀ ਐੱਮ ਸੀ ਸਮਰਥਕਾਂ ਵਿਚਾਲੇ ਝੜਪ ਹੋ ਗਈ। ਯੂ ਪੀ ਦੇ ਸੰਭਲ ’ਚ ਪੁਲਸ ਨੇ ਲੋਕਾਂ ’ਤੇ ਲਾਠੀਚਾਰਜ ਕੀਤਾ, ਇਸ ਨਾਲ ਕਈ ਲੋਕ ਜ਼ਖ਼ਮੀ ਹੋ ਗਏ।

LEAVE A REPLY

Please enter your comment!
Please enter your name here