ਹਰਿਆਣਾ ਦੀ ਨਾਇਬ ਸਰਕਾਰ ’ਤੇ ਸੰਕਟ

0
160

ਤਿੰਨ ਆਜ਼ਾਦ ਵਿਧਾਇਕਾਂ ਨੇ ਕਾਂਗਰਸ ਨੂੰ ਦਿੱਤਾ ਸਮਰਥਨ
ਰੋਹਤਕ : ਹਰਿਆਣਾ ਦੀ ਰਾਜਨੀਤੀ ’ਚ ਮੰਗਲਵਾਰ ਨੂੰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਇੱਥੇ ਤਿੰਨ ਆਜ਼ਾਦ ਵਿਧਾਇਕਾਂ ਨੇ ਭਾਜਪਾ ਤੋਂ ਸਮਰਥਨ ਵਾਪਸ ਲੈ ਲਿਆ। ਉਥੇ ਹੀ ਉਨ੍ਹਾਂ ਹਰਿਆਣਾ ’ਚ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਨਾਲ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵੀ ਕਾਂਗਰਸ ਦੇ ਨਾਲ ਰਹਿਣ ਦੀ ਗੱਲ ਕਹੀ ਹੈ। ਭਾਜਪਾ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਣ ’ਚ ਦਾਦਰੀ ਤੋਂ ਵਿਧਾਇਕ ਸੋਮਬੀਰ ਸਾਂਗਵਾਨ, ਨੀਲੋਖੇੜੀ ਤੋਂ ਗੋਂਦਰ ਅਤੇ ਪੁੰਡਰੀ ਤੋਂ ਰਣਧੀਰ ਗੋਲਨ ਦੇ ਨਾਂਅ ਸ਼ਾਮਲ ਹਨ। ਤਿੰਨਾਂ ਵਿਧਾਇਕਾਂ ਨੇ ਕਿਹਾ ਕਿ ਉਹ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਸਨ, ਇਸ ਲਈ ਭਾਜਪਾ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਰਹੇ ਹਨ।
ਆਜ਼ਾਦ ਵਿਧਾਇਕਾਂ ਵੱਲੋਂ ਭਾਜਪਾ ਤੋਂ ਸਮਰਥਨ ਵਾਪਸ ਲਏ ਜਾਣ ਤੋਂ ਬਾਅਦ ਹਰਿਆਣਾ ’ਚ ਬਹੁਮਤ ਦਾ ਗਣਿਤ ਵਿਗੜ ਗਿਆ ਹੈ। 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ’ਚ ਬਹੁਮਤ ਦਾ ਅੰਕੜਾ 46 ਹੈ। ਭਾਜਪਾ ਕੋਲ 41 ਵਿਧਾਇਕ ਹਨ, ਜਦਕਿ 6 ਆਜ਼ਾਦ ਵਿਧਾਇਕਾਂ ਦਾ ਵੀ ਸਮਰਥਨ ਪ੍ਰਾਪਤ ਸੀ। ਇਨ੍ਹਾਂ ’ਚੋਂ ਤਿੰਨ ਨੇ ਹੁਣ ਸਮਰਥਨ ਵਾਪਸ ਲੈ ਲਿਆ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਹਰਿਆਣਾ ਸਰਕਾਰ ਕੋਲ ਮੌਜੂਦਾ ਸਮੇਂ 44 ਵਿਧਾਇਕ ਹੀ ਹਨ।

LEAVE A REPLY

Please enter your comment!
Please enter your name here