ਜੇ ਜੇ ਪੀ ਭਾਜਪਾ ਖਿਲਾਫ਼ ਵੋਟ ਕਰੇਗੀ : ਦੁਸ਼ਯੰਤ ਚੌਟਾਲਾ

0
203

ਚੰਡੀਗੜ੍ਹ : ਤਿੰਨ ਆਜ਼ਾਦ ਵਿਧਾਇਕਾਂ ਵੱਲੋਂ ਆਪਣਾ ਸਮਰਥਨ ਵਾਪਸ ਲੈਣ ਤੋਂ ਬਾਅਦ ਹਰਿਆਣਾ ’ਚ ਭਾਜਪਾ ਸਰਕਾਰ ਦੇ ਬਹੁਮਤ ਖੋਹਣ ਦੇ ਇੱਕ ਦਿਨ ਬਾਅਦ ਜਨਨਾਇਕ ਜਨਤਾ ਪਾਰਟੀ (ਜੇ ਜੇ ਪੀ) ਦੇ ਨੇਤਾ ਦੁਸ਼ਯੰਤ ਚੌਟਾਲਾ ਨੇ ਬੁੱਧਵਾਰ ਕਿਹਾ ਕਿ ਪਾਰਟੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਖਿਲਾਫ਼ ਵੋਟ ਕਰੇਗੀ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਚੌਟਾਲਾ ਨੇ ਕਿਹਾ, ‘ਜੇਕਰ ਭਾਜਪਾ ਸਰਕਾਰ ਜਲਦੀ ਡਿੱਗ ਜਾਂਦੀ ਹੈ ਤਾਂ ਉਹ ਸਰਕਾਰ ਨੂੰ ਬਾਹਰ ਤੋਂ ਸਮਰਥਨ ਦੇਣਗੇ।’ ਉਨ੍ਹਾ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹੁਣ ਇਹ ਕਾਂਗਰਸ ਨੇ ਤੈਅ ਕਰਨਾ ਹੈ ਕਿ ਉਹ ਭਾਜਪਾ ਸਰਕਾਰ ਨੂੰ ਡੇਗਣ ਲਈ ਕਦਮ ਉਠਾਉਣਗੇ ਜਾਂ ਨਹੀਂ। ਚੌਟਾਲਾ ਨੇ ਸਪੱਸ਼ਟ ਕੀਤਾ ਕਿ ਜਦ ਉਨ੍ਹਾ ਦੇ ਵਿੱ੍ਹਪ ’ਚ ਤਾਕਤ ਹੈ, ਉਦੋਂ ਤੱਕ ਉਹ ਬਾਹਰ ਤੋਂ ਸਮਰਥਨ ਕਰਨਗੇ ਅਤੇ ਉਨ੍ਹਾ ਦੇ ਵਿਧਾਇਕ ਵਿੱ੍ਹਪ ਦੇ ਨਿਰਦੇਸ਼ਾਂ ਅਨੁਸਾਰ ਵੋਟ ਕਰਨਗੇ। ਉਨ੍ਹਾ ਕਿਹਾ ਕਿ ਜੇਕਰ ਅੱਜ ਫਲੋਰ ਟੈਸਟ ਹੁੰਦਾ ਹੈ ਤਾਂ ਜੇ ਜੇ ਪੀ ਵਿਧਾਇਕ ਭਾਜਪਾ ਸਰਕਾਰ ਨੂੰ ਉਖਾੜ ਸੁੱਟਣ ’ਚ ਵੋਟ ਕਰਨਗੇ।

LEAVE A REPLY

Please enter your comment!
Please enter your name here