ਐਸਟ੍ਰਾਜੇਨੇਕਾ ਨੇ ਕੋਵਿਡ-19 ਵੈਕਸੀਨ ਨੂੰ ਵਾਪਸ ਮੰਗਵਾਇਆ

0
142

ਨਵੀਂ ਦਿੱਲੀ : ਐਸਟ੍ਰਾਜੇਨੇਕਾ ਕੰਪਨੀ ਨੇ ਦੁਨੀਆ ਭਰ ’ਚ ਆਪਣੀ ਕੋਵਿਡ-19 ਵੈਕਸੀਨ ਨੂੰ ਵਾਪਸ ਮੰਗਵਾ ਲਿਆ ਹੈ। ਇਹ ਫੈਸਲਾ ਕੰਪਨੀ ਵੱਲੋਂ ਬਿ੍ਰਟੇਨ ਦੀ ਅਦਾਲਤ ’ਚ ਦੁਰਲੱਭ ਖੂਨ ਦੇ ਥੱਕੇ ਜੰਮਣ ਦੇ ਸਾਈਡ ਇਫੈਕਟ ਦੀ ਗੱਲ ਸਵੀਕਾਰ ਕਰਨ ਦੇ ਕੁਝ ਮਹੀਨੇ ਬਾਅਦ ਆਇਆ ਹੈ। ਕੰਪਨੀ ਨੇ ਆਪਣੇ ਕੋਵਿਡ ਵੈਕਸੀਨ ਦੀ ਮਾਰਕੀਟਿੰਗ ਦੀ ਇਜਾਜ਼ਤ ਨੂੰ ਵਾਪਸ ਲੈ ਲਿਆ ਹੈ। ਇਸ ਵੈਕਸੀਨ ਨੂੰ ਭਾਰਤ ’ਚ ਕੋਵਿਸ਼ੀਲਡ ਅਤੇ ਯੂਰਪ ’ਚ ਵੈਕਜ਼ਵੀਰਿਆ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ‘ਟੈਲੀਗ੍ਰਾਫ’ ਦੀ ਇੱਕ ਰਿਪੋਰਟ ਅਨੁਸਾਰ ਹੁਣ ਯੂਰਪੀ ਸੰਘ ’ਚ ਇਸ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਕੰਪਨੀ ਨੇ ਵੈਕਸੀਨ ਨੂੰ ਵਾਪਸ ਲੈਣ ਲਈ 5 ਮਾਰਚ ਨੂੰ ਹੀ ਅਰਜ਼ੀ ਦਿੱਤੀ ਸੀ, ਪਰ ਇਹ ਮੰਗਲਵਾਰ ਤੋਂ ਲਾਗੂ ਹੋਇਆ। ਰਿਪੋਰਟ ’ਚ ਦੱਸਿਆ ਗਿਆ ਕਿ ਐਸਟ੍ਰਾਜੇਨੇਕਾ ਨੂੰ ਇਹ ਸਵੀਕਾਰ ਕਰਨਾ ਪਿਆ ਹੈ ਕਿ ਇਸ ਦੀ ਵੈਕਸੀਨ ਬਹੁਤ ਹੀ ਘੱਟ ਮਾਮਲਿਆ ’ਚ ਟੀ ਟੀ ਐੱਸ ਦਾ ਕਾਰਨ ਬਣ ਸਕਦੀ ਹੈ। ਟੀ ਟੀ ਐੱਸ ਮਤਲਬ ਥ੍ਰੋਮਬੋਟਿਕ ਥੋ੍ਰਮਬੋਸਾਈਟਸਪੇਨਿਕ ਸਿੰਡਰੋਮ ਇੱਕ ਦੁਰਲੱਭ ਸਾਈਡ ਇਫੈਕਟ ਹੈ, ਜਿਸ ਨਾਲ ਸਰੀਰ ’ਚ ਖੂਨ ਦੇ ਥੱਕੇ ਜੰਮਣ ਲੱਗਦੇ ਹਨ ਅਤੇ ਪਲੇਟਲੈਟਸ ਦੀ ਗਿਣਤੀ ਘੱਟ ਹੋ ਜਾਂਦੀ ਹੈ। ਬਿ੍ਰਟੇਨ ’ਚ ਟੀ ਟੀ ਐੱਸ ਨਾਲ ਹੁਣ ਤੱਕ ਘੱਟੋ-ਘੱਟ 81 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਗੰਭੀਰ ਰੂਪ ’ਚ ਬਿਮਾਰ ਹਨ। ਬਿ੍ਰਟਿਸ਼ ਸਵੀਡਿਸ਼ ਦਵਾਈ ਕੰਪਨੀ ’ਤੇ ਬਿ੍ਰਟੇਨ ਦੀ ਹਾਈ ਕੋਰਟ ’ਚ 50 ਤੋਂ ਵੱਧ ਲੋਕਾਂ ਨੇ ਮੁਕੱਦਮਾ ਵੀ ਕੀਤਾ ਹੈ। ਇਨ੍ਹਾਂ ’ਚ ਟੀ ਟੀ ਐੱਸ ਨਾਲ ਬਿਮਾਰ ਹੋਏ ਲੋਕ ਅਤੇ ਉਨ੍ਹਾਂ ਦੇ ਪਰਵਾਰ ਵਾਲੇ ਸ਼ਾਮਲ ਹਨ।

LEAVE A REPLY

Please enter your comment!
Please enter your name here