ਰਾਹੁਲ ਹਰ ਦਿਨ ਅਡਾਨੀ ’ਤੇ ਬੋਲ ਰਹੇ : ਪਿ੍ਰਅੰਕਾ

0
157

ਰਾਏਬਰੇਲੀ : ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਰਾਹੁਲ ਗਾਂਧੀ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਹਮਲੇ ਦਾ ਜਵਾਬ ਦਿੰਦੇ ਹੋਏ ਕਿਹਾ, ਰਾਹੁਲ ਗਾਂਧੀ ਹਰ ਦਿਨ ਅਡਾਨੀ ਬਾਰੇ ਗੱਲ ਕਰਦੇ ਹਨ। ਉਹ ਹਰ ਦਿਨ ਅਡਾਨੀ ਬਾਰੇ ਸੱਚਾਈ ਤੁਹਾਡੇ ਸਾਹਮਣੇ ਰੱਖਦੇ ਹਨ ਅਤੇ ਮੋਦੀ ਅਤੇ ਅਡਾਨੀ ਦੇ ਸੰਬੰਧਾਂ ਨੂੰ ਸਾਹਮਣੇ ਲਿਆਉਂਦੇ ਹਨ। ਮੋਦੀ ਸਰਕਾਰ ਨੇ ਅਡਾਨੀ ਅਤੇ ਅੰਬਾਨੀ ਵਰਗੇ ਅਰਬਪਤੀਆਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ ਮੁਆਫ਼ ਕਰ ਦਿੱਤਾ ਹੈ, ਜਦਕਿ ਉੱਤਰ ਪ੍ਰਦੇਸ਼ ’ਚ ਕਿਸਾਨ ਆਤਮ-ਹੱਤਿਆ ਕਰ ਰਹੇ ਹਨ। ਮੋਦੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਪਿ੍ਰਅੰਕਾ ਨੇ ਕਿਹਾ ਕਿ ਕਾਂਗਰਸ ਪੇਪਰ ਲੀਕ ਰੋਕਣ ਲਈ ਅਹਿਮ ਕਦਮ ਉਠਾਏਗੀ। ਉਹ ਸੱਤਾ ’ਚ ਆਉਂਦੇ ਹੀ ਅਗਨੀਵੀਰ ਯੋਜਨਾ ਨੂੰ ਖ਼ਤਮ ਕਰ ਦੇਣਗੇ। ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਉਨ੍ਹਾ ਇਹ ਵੀ ਵਾਅਦਾ ਕੀਤਾ ਕਿ ਜੇਕਰ ਕਾਂਗਰਸ ਆਈ ਤਾਂ ਹਰ ਘਰ ਦੀ ਸਭ ਤੋਂ ਬਜ਼ੁਰਗ ਔਰਤ ਨੂੰ 8500 ਰੁਪਏ ਪ੍ਰਤੀ ਮਹੀਨਾ ਮਿਲਣਗੇ, ਜੋ ਪ੍ਰਤੀ ਸਾਲ 1 ਲੱਖ ਰੁਪਏ ਦੇ ਬਰਾਬਰ ਹੈ।

LEAVE A REPLY

Please enter your comment!
Please enter your name here