ਦੋਸਤ ਦੋਸਤ ਨਾ ਰਿਹਾ…

0
133

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਡਾਨੀ-ਅੰਬਾਨੀ ਵਾਲੇ ਬਿਆਨ ’ਤੇ ਪਲਟਵਾਰ ਕੀਤਾ ਹੈ। ਖੜਗੇ ਨੇ ਟਵੀਟ ਕਰਕੇ ਕਿਹਾਸਮਾਂ ਬਦਲ ਰਿਹਾ ਹੈ, ਦੋਸਤ ਦੋਸਤ ਨਾ ਰਿਹਾ..। ਅਸਲ ’ਚ ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ’ਤੇ ਹਮਲਾ ਬੋਲਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ 5 ਸਾਲ ਤੱਕ ‘ਸ਼ਹਿਜ਼ਾਦੇ’ ਅਡਾਨੀ-ਅੰਬਾਨੀ ਦੀ ਮਾਲਾ ਜਪਦੇ ਸਨ, ਪਰ ਜਦੋਂ ਤੋਂ ਚੋਣਾਂ ਸ਼ੁਰੂ ਹੋਈਆਂ, ਉਨ੍ਹਾ ਨੇ ਨਾਂਅ ਲੈਣਾ ਬੰਦ ਕਰ ਦਿੱਤਾ ਹੈ।
ਖੜਗੇ ਨੇ ਟਵੀਟ ਕਰਕੇ ਕਿਹਾਸਮਾਂ ਬਦਲ ਰਿਹਾ ਹੈ, ਦੋਸਤ ਦੋਸਤ ਨਾ ਰਿਹਾ..! ਤਿੰਨ ਗੇੜਾਂ ਦੀਆਂ ਚੋਣਾਂ ਪੂਰੀਆਂ ਹੋ ਜਾਣ ਬਾਅਦ ਅੱਜ ਪ੍ਰਧਾਨ ਮੰਤਰੀ ਆਪਣੇ ਮਿੱਤਰਾਂ ’ਤੇ ਹੀ ਹਮਲਾਵਰ ਹੋ ਗਏ। ਇਸ ਤੋਂ ਪਤਾ ਚੱਲਦਾ ਹੈ ਕਿ ਮੋਦੀ ਜੀ ਦੀ ਕੁਰਸੀ ਡਗਮਗਾ ਰਹੀ ਹੈ। ਇਹੀ ਨਤੀਜੇ ਅਸਲੀ ਰੁਝਾਨ ਦੇ ਹਨ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਟਵੀਟ ਕਰਕੇ ਲਿਖਿਆ, ‘28 ਜਨਵਰੀ 2023 ਤੋਂ ਕਾਂਗਰਸ ਨੇ ਵਾਰ-ਵਾਰ ਮੋਦਾਨੀ ਘੁਟਾਲੇ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ ਦਾ ਗਠਨ ਕਰਨ ਦੀ ਮੰਗ ਕੀਤੀ ਹੈ। ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਬਾਅਦ ਵੀ ਅਸੀਂ ਇਸ ਮੰਗ ਨੂੰ ਦੁਹਰਾਇਆ। 23 ਅਪ੍ਰੈਲ 2024 ਅਤੇ ਸਿਰਫ਼ ਪੰਜ ਦਿਨ ਪਹਿਲਾਂ 3 ਮਈ 2024 ਨੂੰ ਵੀ ਅਸੀਂ ਇਸ ਨੂੰ ਦੁਹਰਾਇਆ। 3 ਅਪ੍ਰੈਲ 2024 ਤੋਂ ਰਾਹੁਲ ਨੇ ਆਪਣੇ ਭਾਸ਼ਣਾਂ ’ਚ 103 ਵਾਰ ਅਡਾਨੀ ਅਤੇ 30 ਤੋਂ ਵੱਧ ਵਾਰ ਅੰਬਾਨੀ ਦਾ ਜ਼ਿਕਰ ਕੀਤਾ ਹੈ। ਮੋਦਾਨੀ ਘੁਟਾਲਾ ਘੱਟੋ-ਘੱਟ 2 ਲੱਖ ਕਰੋੜ ਰੁਪਏ ਦਾ ਹੈ। 4 ਜੂਨ ਨੂੰ ਇੰਡੀਆ ਗਠਜੋੜ ਦੇ ਸੱਤਾ ’ਚ ਆਉਣ ਤੋਂ ਬਾਅਦ ਜੇ ਪੀ ਸੀ ਜ਼ਰੂਰ ਗਠਿਤ ਹੋਵੇਗੀ। ਹਾਰ ਦਾ ਅਨੁਮਾਨ ਹੋ ਚੁੱਕਾ ਹੈ, ਪ੍ਰਧਾਨ ਮੰਤਰੀ ਹੁਣ ਆਪਣੀ ਹੀ ਪਰਛਾਈ ਤੋਂ ਵੀ ਡਰ ਰਹੇ ਹਨ।’ ਉਥੇ ਹੀ ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਨੇ ਕਿਹਾ, ‘ਮੈਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਉਨ੍ਹਾ ਦੇਸ਼ ਦੀ ਜਾਇਦਾਦ ਕਿਸ-ਕਿਸ ਨੂੰ ਵੰਡੀ ਹੈ। ਇੱਕ ਵਾਰ ਦੇਸ਼ ਦੇ ਸਾਹਮਣੇ ਬੋਲ ਦੇਣ, ਪ੍ਰਧਾਨ ਮੰਤਰੀ ਨੂੰ ਸਫਾਈ ਕਿਉਂ ਦੇਣੀ ਪੈ ਰਹੀ ਹੈ, ਕਿਉਂਕਿ ਲੋਕ ਸਮਝ ਰਹੇ ਹਨ ਕਿ ਉਨ੍ਹਾ ਨੂੰ ਬੁਨਿਆਦੀ ਚੀਜ਼ਾਂ ਨਹੀਂ ਮਿਲ ਰਹੀਆਂ ਅਤੇ ਦੇਸ਼ ਦੇ ਪੂੰਜੀਪਤੀਆਂ ਨੂੰ ਸਭ ਕੁਝ ਮਿਲ ਰਿਹਾ ਹੈ। ਉਨ੍ਹਾਂ ਦਾ ਕਰਜ਼ ਮੁਆਫ਼ ਹੋ ਰਿਹਾ ਹੈ। ਇਨ੍ਹਾਂ ਸਵਾਲਾਂ ਦਾ ਜਵਾਬ ਮੰਚ ਤੋਂ ਦੇਣ, ਤਾਂ ਉਨ੍ਹਾ ਨੂੰ ਵੀ ਉਨ੍ਹਾ ਦੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ।’

LEAVE A REPLY

Please enter your comment!
Please enter your name here