ਸ਼ਾਹਕੋਟ (ਗਿਆਨ ਸੈਦਪੁਰੀ) ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਭਾਰਤੀ ਕਮਿਊਨਿਸਟ ਪਾਰਟੀ ਦੇ ਲੁਧਿਆਣਾ ਦਫ਼ਤਰ ‘ਚ ਹੋਈ | ਇਸ ‘ਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕÏਮੀ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਵਿਸ਼ੇਸ਼ ਤÏਰ ‘ਤੇ ਸ਼ਾਮਲ ਹੋਏ | ਪ੍ਰਧਾਨਗੀ ਕਾਮਰੇਡ ਨਾਨਕ ਚੰਦੀ ਲੰਬੀ ਨੇ ਕੀਤੀ¢ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਵੱਲੋਂ ਮੀਟਿੰਗ ਦਾ ਏਜੰਡਾ ਪੇਸ਼ ਕਰਨ ਉਪਰੰਤ ਪਿਛਲੇ ਸਮੇਂ ਵਿਛੋੜਾ ਦੇ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ | ਇਨ੍ਹਾਂ ਸਾਥੀਆਂ ‘ਚ ਕਮਿਊਨਿਸਟ ਪਾਰਟੀ ਦੇ ਕੌਮੀ ਸਕੱਤਰ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਕਾਮਰੇਡ ਅਤੁਲ ਕੁਮਾਰ ਅਨਜਾਨ, ਮੁਕੰਦ ਲਾਲ ਨਵਾਂ ਸ਼ਹਿਰ, ਮੁਸ਼ਤਾਕ ਅਹਿਮਦ, ਨਛੱਤਰ ਪਾਲ ਹੁਸ਼ਿਆਰਪੁਰ, ਮਾਲੀ ਰਾਮ ਦੋਦਾ, ਮਹਿੰਦਰ ਸਿੰਘ ਉਗਰਾਹਾਂ, ਨਾਨਕ ਸਿੰਘ ਸੰਗਰੂਰ ਅਤੇ ਸ਼ਿੰਗਾਰਾ ਸਿੰਘ ਸ਼ਾਮਲ ਸਨ¢
ਏਜੰਡੇ ‘ਚ ਸ਼ਾਮਲ ਚੋਣ ਮੁੱਦੇ ਬਾਰੇ ਸੰਬੋਧਨ ਕਰਦਿਆਂ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਵਿੱਚ ਸਾਡਾ ਮੁੱਖ ਨਿਸ਼ਾਨਾ ਮੋਦੀ ਸਰਕਾਰ ਨੂੰ ਚੱਲਦਾ ਕਰਨਾ ਹੈ¢ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਉਲੀਕੀ ਰਣਨੀਤੀ ‘ਤੇ ਪੰਜਾਬ ਖੇਤ ਮਜ਼ਦੂਰ ਸਭਾ ਦਿ੍ੜ੍ਹਤਾ ਨਾਲ ਪਹਿਰਾ ਦੇਵੇਗੀ | ਦੂਸਰੀਆਂ ਸਰਮਾਏਦਾਰ ਸਿਆਸੀ ਪਾਰਟੀਆਂ ਹਰ ਹੱਥਕੰਡਾ ਵਰਤ ਕੇ ਇਨ੍ਹਾਂ ਚੋਣਾਂ ਨੂੰ ਜਿੱਤਣ ਨਹੀਂ ਸਗੋਂ ਲੁੱਟਣ ਦੀ ਕੋਸ਼ਿਸ਼ ਕਰਨਗੀਆਂ | ਇਸ ‘ਲੁੱਟ’ ਨੂੰ ਰੋਕਣਾ ਸਾਡੇ ਲਈ ਪਰਮਅਗੇਤ ਵਾਲਾ ਕੰਮ ਹੈ | ਉਨ੍ਹਾ ਦੱਸਿਆ ਕਿ ਪੰਜਾਬ ‘ਚ ਫਰੀਦਕੋਟ, ਖਡੂਰ ਸਾਹਿਬ ਤੇ ਅੰਮਿ੍ਤਸਰ ਵਿੱਚ ਸੀ ਪੀ ਆਈ ਨੇ ਕ੍ਰਮਵਾਰ ਗੁਰਚਰਨ ਸਿੰਘ ਮਾਨ, ਗੁਰਦਿਆਲ ਸਿੰਘ ਤੇ ਦਸਵਿੰਦਰ ਕÏਰ ਨੂੰ ਉਮੀਦਵਾਰ ਬਣਾਇਆ ਹੈ | ਜਲੰਧਰ ‘ਚ ਸੀ ਪੀ ਆਈ (ਐਮ) ਨੇ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਨੂੰ ਉਮੀਦਵਾਰ ਬਣਾਇਆ ਹੈ | ਦੋਵਾਂ ਖੱਬੀਆਂ ਪਾਰਟੀਆਂ ਵੱਲੋਂ ਇਨ੍ਹਾਂ ਚੌਹਾਂ ਉਮੀਦਵਾਰਾਂ ਨੂੰ ਜਿਤਾਉਣ ਲਈ ਸਾਂਝੇ ਯਤਨ ਅਰੰਭੇ ਜਾ ਚੁੱਕੇ ਹਨ | ਬਾਕੀ ਸੀਟਾਂ ‘ਤੇ ਕਿਸ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਾ ਹੈ, ਇਸ ਸੰਬੰਧ ਵਿੱਚ ਸੀ ਪੀ ਆਈ ਦੀ ਸੂਬਾ ਸਕੱਤਰੇਤ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਜਾਵੇਗਾ¢
ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਦੱਸਿਆ ਕਿ ਯੂਨੀਅਨ ਦੀ ਚੇਨਈ ਮੀਟਿੰਗ ਵਿੱਚ ਸ਼ਿੱਦਤ ਨਾਲ ਕੀਤੇ ਗਏ ਵਿਚਾਰ-ਵਟਾਂਦਰੇ ਉਪਰੰਤ ਫੈਸਲਾ ਕੀਤਾ ਗਿਆ ਸੀ ਕਿ ਆਰ ਐਸ ਐਸ ਅਤੇ ਭਾਜਪਾ ਨੂੰ ਹਰਾਉਣਾ ਇਨ੍ਹਾਂ ਲੋਕਸਭਾਈ ਚੋਣਾਂ ਵਿੱਚ ਸਾਡਾ ਮੁੱਖ ਨਿਸ਼ਾਨਾ ਹੋਵੇਗਾ | ਕਾਮਰੇਡ ਗੋਰੀਆ ਨੇ ਕਿਹਾ ਕਿ ਇਹ ਚੋਣਾਂ ਉਸ ਸਮੇਂ ਹੋ ਰਹੀਆਂ ਹਨ, ਜਦੋਂ ਪੂੰਜੀਵਾਦ ਘੋਰ ਸੰਕਟ ਦਾ ਸ਼ਿਕਾਰ ਹੈ¢ ਇਸੇ ਲਈ ਪੂੰਜੀਪਤੀਆਂ ਵੱਲੋਂ ਪੂਰੇ ਸੰਸਾਰ ਵਿੱਚ ਬਦਅਮਨੀ ਪੈਦਾ ਕੀਤੀ ਜਾ ਰਹੀ ਹੈ | ਇਜ਼ਰਾਈਲ ਤੇ ਫਲਸਤੀਨ ਦੇ ਯੁੱਧ ਦੇ ਹਵਾਲੇ ਨਾਲ ਕਾਮਰੇਡ ਗੋਰੀਆ ਨੇ ਕਿਹਾ ਕਿ ਇਨਸਾਨੀਅਤ ਮਰ ਰਹੀ ਹੈ¢ ਕਾਮਰੇਡ ਗੋਰੀਆ ਨੇ ਦੇਸ਼ ਦੇ ਕਾਫੀ ਹਿੱਸਿਆਂ ਵਿੱਚ ਪਈਆਂ ਵੋਟਾਂ ਦੇ ਸੰਭਾਵੀ ਨਤੀਜਿਆਂ ਦੇ ਹਵਾਲੇ ਨਾਲ ਕਿਹਾ ਕਿ ਦਿਨੋ-ਦਿਨ ਮੋਦੀ ਦਾ ਗ੍ਰਾਫ ਹੇਠਾਂ ਜਾ ਰਿਹਾ ਹੈ | ਕਾਰਪੋਰੇਟਾਂ ਨੇ ਵੀ ਮੋਦੀ ਵਿਰੁੱਧ ਚੱਲ ਰਹੀ ਸਿਆਸੀ ਹਵਾ ਭਾਂਪ ਲਈ ਹੈ¢ਮੀਟਿੰਗ ਵਿੱਚ ਸੂਬਾ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਆਪੋ- ਆਪਣੇ ਜ਼ਿਲਿ੍ਹਆਂ ਦੀ ਰਿਪੋਰਟ ਪੇਸ਼ ਕੀਤੀ¢ ਇਨ੍ਹਾਂ ਵਿੱਚ ਨਿਰੰਜਣ ਸਿੰਘ ਚÏਨਾਗਰਾ ਨੇ ਸੰਗਰੂਰ, ਸੁਖਦੇਵ ਸਿੰਘ ਨੇ ਤਰਨ ਤਾਰਨ, ਵੀਰ ਕੁਮਾਰ ਨੇ ਜਲੰਧਰ, ਸ਼ੰਕਰ ਸਿੰਘ ਨੇ ਫਾਜ਼ਿਲਕਾ, ਬਲਬੀਰ ਸਿੰਘ ਮੱਲ੍ਹੀ ਨੇ ਗੁਰਦਾਸਪੁਰ, ਨਿਰੰਜਣ ਦਾਸ ਮੇਹਲੀ ਨੇ ਨਵਾਂ ਸ਼ਹਿਰ, ਪ੍ਰਕਾਸ਼ ਸਿੰਘ ਨੇ ਅੰਮਿ੍ਤਸਰ, ਮਹਿੰਗਾ ਰਾਮ ਦੋਦਾ ਨੇ ਮੁਕਤਸਰ, ਮੰਗਲ ਸਿੰਘ ਮਾਲੜਾ ਨੇ ਲੁਧਿਆਣਾ ਦੀ ਰਿਪੋਰਟ ਪੇਸ਼ ਕੀਤੀ¢ ਇਸ ਮÏਕੇ ਉੱਠੇ ਸਵਾਲਾਂ ਦੇ ਜਵਾਬ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਦਿੱਤੇ | ਮੀਟਿੰਗ ਨੂੰ ਜੁਗਿੰਦਰ ਸਿੰਘ ਵਲਟੋਹਾ, ਗੁਰਦੀਪ ਸਿੰਘ ਅੰਮਿ੍ਤਸਰ ਅਤੇ ਨਾਨਕ ਚੰਦ ਲੰਬੀ ਨੇ ਵੀ ਸੰਬੋਧਨ ਕੀਤਾ | ਅਖੀਰ ਵਿੱਚ ਕਾਮਰੇਡ ਗੋਰੀਆ ਨੂੰ ਦੱਖਣੀ ਅਫਰੀਕੀ ਦੇਸ਼ ਸੈਨੇਗਲ ਦੀ ਰਾਜਧਾਨੀ ਡਾਕਾਰ ਵਿੱਚ ਪੰਜਵੀ ਇੰਟਰਨੈਸ਼ਨਲ ਟੀ ਯੂ ਆਈ ਕਾਂਗਰਸ ਵਿੱਚ ਟੀ ਯੂ ਆਈ ਦੀ ਕਾਰਜਕਰਨੀ ਦੇ ਮੈਂਬਰ ਚੁਣੇ ਜਾਣ ‘ਤੇ ਪੰਜਾਬ ਖੇਤ ਮਜ਼ਦੂਰ ਸਭਾ ਨੇ ਸਨਮਾਨਤ ਕੀਤਾ | ਸਨਮਾਨ ਵਿੱਚ ਲੋਈ ਤੇ ਸ਼ਾਨਦਾਰ ਟਰਾਫੀ ਸ਼ਾਮਲ ਸਨ | ਇਸ ਮÏਕੇ ਗਿਆਨ ਸਿੰਘ ਸੈਦਪੁਰੀ ਸੂਬਾ ਪ੍ਰੈੱਸ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਨੇ ਗੁਲਜ਼ਾਰ ਸਿੰਘ ਗੋਰੀਆ ਦੀ ਸ਼ਖਸੀਅਤ ਬਾਰੇ ਸੰਖੇਪ ‘ਚ ਜਾਣਕਾਰੀ ਦਿੱਤੀ¢ ਸਨਮਾਨ ਕਰਨ ਲਈ ਕਾਮਰੇਡ ਗੋਰੀਆ ਨੇ ਸਭ ਦਾ ਧੰਨਵਾਦ ਕੀਤਾ | ਮੀਟਿੰਗ ਵਿੱਚ ਸੰਤੋਖ ਪਾਲ ਵਿਰਦੀ, ਗੁਰਬਖਸ਼ ਕÏਰ ਵਿਰਦੀ, ਪ੍ਰਮੋਦ ਫਾਜ਼ਿਲਕਾ ਆਦਿ ਵੀ ਹਾਜ਼ਰ ਸਨ¢



