ਤਰਨ ਤਾਰਨ : ਸੀ ਪੀ ਆਈ ਤੇ ਸੀ ਪੀ ਆਈ (ਐੱਮ) ਦੇ ਖਡੂਰ ਸਾਹਿਬ ਹਲਕੇ ਤੋਂ ਸਾਂਝੇ ਉਮੀਦਵਾਰ ਗੁਰਦਿਆਲ ਸਿੰਘ ਖਡੂਰ ਸਾਹਿਬ ਦੇ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਤਰਨ ਤਾਰਨ ਵਿਖੇ ਵਿਸ਼ਾਲ ਇਕੱਠ ਸੀ ਪੀ ਆਈ ‘ਐੱਮ) ਦੇ ਤਰਨ ਤਾਰਨ ਜ਼ਿਲ੍ਹੇ ਦੇ ਆਗੂ ਹੀਰਾ ਸਿੰਘ ਕੰਡਿਆਂ ਵਾਲਾ, ਰਛਪਾਲ ਸਿੰਘ ਮੱਖੂ ਜ਼ਿਲ੍ਹਾ ਸਕੱਤਰ ਫਿਰੋਜ਼ਪੁਰ, ਅੰਮਿ੍ਤਸਰ ਦਿਹਾਤੀ ਦੇ ਆਗੂ ਸ਼ੇਰ ਗਿੱਲ, ਪੰਜਾਬ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਰਜਿੰਦਰਪਾਲ ਕÏਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ¢ ਇਕੱਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਤੇ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਵੋਟਾਂ ਦਾ ਅਸਲੀ ਹੱਕਦਾਰ ਗੁਰਦਿਆਲ ਸਿੰਘ ਹੀ ਹੈ, ਜੋ ਦਿਨ-ਰਾਤ ਜਨਤਾ ਦੀ ਸੇਵਾ ਕਰਦਾ ਹੈ¢ ਉਸ ਦੇ ਦੁਆਰ ਤੋਂ ਕੋਈ ਨਰਾਜ਼ ਨਹੀਂ ਜਾ ਸਕਦਾ, ਭਾਵੇਂ ਕਿਸੇ ਗਰੀਬ ਮਾਂ-ਬਾਪ ਨੇ ਆਪਣੇ ਪੜ੍ਹਦੇ ਹੋਏ ਬੱਚੇ ਦੀ ਪ੍ਰਾਈਵੇਟ ਸਕੂਲ ‘ਚੋਂ ਫੀਸ ਮੁਆਫ਼ ਜਾਂ ਘੱਟ ਕਰਾਉਣੀ ਹੋਵੇ¢ ਪ੍ਰਾਈਵੇਟ ਸਕੂਲਾਂ ਦੇ ਮਾਲਕ ਵੀ ਖੇਤ ਮਜ਼ਦੂਰਾਂ ਵਿੱਚ ਜਨਮੇ ਗੁਰਦਿਆਲ ਸਿੰਘ ਖਡੂਰ ਸਾਹਿਬ ਦਾ ਮਾਨ-ਸਨਮਾਨ ਕਰਦੇ ਹਨ¢ਇਕੱਲਾ ਇਹ ਹੀ ਨਹੀਂ, ਬਾਬਿਆਂ ਦੇ ਸਕੂਲ ਦੇ ਮੁਖੀ ਵੀ ਗੁਰਦਿਆਲ ਸਿੰਘ ਦਾ ਆਦਰ-ਸਤਿਕਾਰ ਕਰਦੇ ਹਨ¢ ਕੱਲ੍ਹ ਗੁਰੂ ਅੰਗਦ ਦੇਵ ਜੀ ਦਾ ਦਿਹਾੜਾ ਸੀ ਤੇ ਜਦੋਂ ਗੁਰਦਿਆਲ ਸਿੰਘ ਮੱਥਾ ਟੇਕਣ ਗਿਆ ਤਾਂ ਪਹਿਲਾਂ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਠੱਟਾ ਵਿਖੇ ਲੱਗੇ ਦੀਵਾਨ ਵਿੱਚ ਉਨ੍ਹਾਂ ਨੂੰ ਮਾਨ-ਸਨਮਾਨ ਬਖਸ਼ਿਆ ਗਿਆ ਤੇ ਚੋਣ ਨਿਸ਼ਾਨ ਦੱਸ ਕੇ ਤਾਰੀਫ ਕੀਤੀ ਗਈ | ਜਦੋਂ ਪਿੰਡ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਜੀ ਦੇ ਦਿਨ ‘ਤੇ ਲੱਗੇ ਦੀਵਾਨ ਵਿੱਚ ਪਹੁੰਚੇ ਤਾਂ ਉਥੇ ਵੀ ਪ੍ਰਬੰਧਕਾਂ ਨੇ ਗੁਰਦਿਆਲ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰੋਪਾ ਪਾ ਕੇ ਮਾਨ-ਸਨਮਾਨ ਦਿੱਤਾ¢ ਗੁਰਦਿਆਲ ਸਿੰਘ ਉਸ ਧਰਤੀ ਦਾ ਜੰਮਪਲ ਹੈ, ਜੋ ਗੁਰੂ ਅੰਗਦ ਦੇਵ ਜੀ ਦੀ ਧਰਤੀ ਹੈ, ਜਿੱਥੇ ਸਾਡੇ ਗੁਰੂ ਸਾਹਿਬਾਨ ਨੇ ਮਾਂ ਬੋਲੀ ਪੰਜਾਬੀ ਦੀ ਲਿੱਪੀ ਨੂੰ ਸੰਵਾਰਨ ਵਿੱਚ ਮੁੱਖ ਰੋਲ ਅਦਾ ਕੀਤਾ ਅਤੇ ਜ਼ਾਲਮ ਮੁਗਲਾਂ ਤੋਂ ਆਪਣੇ ਮੁਲਕ ਨੂੰ ਮੁਕਤ ਕਰਾ ਕੇ ਸੱੁਖ-ਸ਼ਾਂਤੀ ਵਾਲਾ ਰਾਜ ਪ੍ਰਬੰਧ ਕਾਇਮ ਕਰਨ ਵਾਸਤੇ ਜੁਆਨੀ ਨੂੰ ਅਖਾੜਿਆਂ ਵਿੱਚ ਘੋਲ ਕਰਨ ਭਾਵ ਵੈਰੀ ਨਾਲ ਹੱਥੋ-ਹੱਥੀ ਯੁੱਧ ਕਰਨ ਤੇ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਟ੍ਰੇਨਿੰਗ ਦਿੱਤੀ¢ ਉਹ ਸ਼ਾਨਾਮੱਤਾ ਇਤਿਹਾਸ ਹਾਲੇ ਵੀ ਖਡੂਰ ਸਾਹਿਬ ਦੀ ਧਰਤੀ ‘ਤੇ ਮÏਜੂਦ ਹੈ¢ ਉਸ ਧਰਤੀ ‘ਤੇ ਜੰਮੇ ਤੇ ਪਲੇ ਗੁਰਦਿਆਲ ਸਿੰਘ ਖਡੂਰ ਸਾਹਿਬ ਨੂੰ ਸੀ ਪੀ ਆਈ ਤੇ ਸੀ ਪੀ ਆਈ (ਐੱਮ) ਨੇ ਆਪਣਾ ਉਮੀਦਵਾਰ ਉਤਾਰਿਆ ਹੈ, ਜਿਸ ਨੇ ਪਾਰਲੀਮੈਂਟ ਵਿੱਚ ਜਾ ਕੇ ਰਿਸ਼ਵਤਖੋਰੀ, ਬੇਈਮਾਨੀ, ਕੁਰੱਪਸ਼ਨ, ਵੱਢੀਖੋਰੀ, ਭਾਈ-ਭਤੀਜਾਵਾਦ, ਜਾਤਪਾਤ ਤੇ ਇਲਾਕਾਵਾਦ ਤੋਂ ਮੁਕਤ ਸਮਾਜ ਸਿਰਜਣ ਲਈ ਆਵਾਜ਼ ਉਠਾਉਂਦਿਆਂ ਹੋਇਆਂ ਹਰੇਕ ਵਿਅਕਤੀ ਦੇ ਰੁਜ਼ਗਾਰ ਲਈ ਭਗਤ ਸਿੰਘ ਕÏਮੀ ਰੁਜ਼ਗਾਰ ਗਰੰਟੀ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕਰਾਉਣ ਲਈ ਆਵਾਜ਼ ਲਾਮਬੰਦ ਕਰਨੀ ਹੈ¢ ਉਕਤ ਅਲਾਮਤਾਂ ਤੋਂ ਹਿੰਦੁਸਤਾਨ ਦੀ ਜਨਤਾ ਨੂੰ ਇਹ ਰੁਜ਼ਗਾਰ ਪੱਖੀ ਕਾਨੂੰਨ ਹੀ ਨਿਜ਼ਾਤ ਦਿਵਾ ਸਕਦਾ ਹੈ¢ ਇਸ ਕਾਨੂੰਨ ਰਾਹੀਂ ਜਦੋਂ ਹਰੇਕ ਵਿਅਕਤੀ ਨੂੰ 18 ਸਾਲ ਦੀ ਉਮਰ ਤੋਂ ਬਾਅਦ ਰੁਜ਼ਗਾਰ ਭਾਵ ਸਰਕਾਰੀ ਨÏਕਰੀ ਮਿਲ ਗਈ ਤੇ ਉਹ ਆਪਣੀ ਕਿਰਤ ਵਿੱਚ ਮਗਨ ਹੋ ਜਾਵੇਗਾ¢ ਉਸ ਦਾ ਬੁਰਾਈ ਵਾਲੇ ਪਾਸੇ ਧਿਆਨ ਹੀ ਨਹੀਂ ਜਾਵੇਗਾ¢ ਇਸ ਲਈ ਭਰਾਵੋ ਪਹਿਲੀ ਜੂਨ ਵਾਲੇ ਦਿਨ ਦਾਤਰੀ ਸਿੱਟੇ ਦਾ ਬਟਨ ਦਬਾ ਕੇ ਗੁਰਦਿਆਲ ਸਿੰਘ ਖਡੂਰ ਸਾਹਿਬ ਨੂੰ ਕਾਮਯਾਬ ਬਣਾਓ¢ ਇਸ ਮÏਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਕੁੱਲ ਹਿੰਦ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਸੀ ਪੀ ਆਈ (ਐੱਮ) ਦੇ ਸੂਬਾਈ ਸਕੱਤਰੇਤ ਮੈਂਬਰ ਮੇਜਰ ਸਿੰਘ ਦਰਾਜਕੇ, ਕਸ਼ਮੀਰ ਸਿੰਘ ਫਿਰੋਜ਼ਪੁਰ ਤੇ ਸੀ ਪੀ ਆਈ ਦੇ ਕÏਮੀ ਕÏਾਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਇਸ ਵਾਰ ਗੁਰਦਿਆਲ ਸਿੰਘ ਹੀ ਵੋਟਾਂ ਵਿੱਚ ਕਾਮਯਾਬ ਹੋਵੇਗਾ, ਕਿਉਂਕਿ ਲੋਕ ਕਾਂਗਰਸ, ਅਕਾਲੀ ਤੇ ਆਪ ਨੂੰ ਪਰਖ ਚੁੱਕੇ ਹਨ¢ ਇਹ ਪਾਰਟੀਆਂ ਜਨਤਾ ਦੀਆਂ ਸੇਵਕ ਨਹੀਂ ਹਨ¢ ਗੁਰਦਿਆਲ ਸਿੰਘ ਹੀ ਆਵਾਜ਼ ਉਠਾਏਗਾ ਕਿ ਹਰੇਕ ਬੱਚੇ ਨੂੰ ਬਾਰ੍ਹਵੀਂ ਜਮਾਤ ਤੱਕ ਵਿੱਦਿਆ ਮੁਫ਼ਤ ਤੇ ਲਾਜ਼ਮੀ ਦਿੱਤੀ ਜਾਵੇ¢ ਸਾਡੀਆਂ ਧੀਆਂ ਨੂੰ ਸੋਲ੍ਹਵੀਂ ਜਮਾਤ ਤੱਕ ਪੜ੍ਹਾਈ ਮੁਫ਼ਤ ਹੋਵੇ¢ ਹਰੇਕ ਗਰੀਬ ਨੂੰ ਮੁਫ਼ਤ ਘਰ ਬਣਾ ਕੇ ਦਿੱਤੇ ਜਾਣ ਤਾਂ ਜੋ ਉਹ ਛੱਤ ਤੋਂ ਬਗੈਰ ਪੁਲਾਂ ਦੀ ਛੱਤ ਥੱਲੇ ਨਾ ਰਾਤਾਂ ਗੁਜ਼ਾਰਨ¢ ਹਰੇਕ ਮਨੁੱਖ ਨੂੰ ਸਿਹਤ ਸਹੂਲਤ ਮੁਫ਼ਤ ਤੇ ਲਾਜ਼ਮੀ ਬਣਾਈ ਹੋਵੇ¢ ਧੀਆਂ ਦੇ ਵਿਆਹ ‘ਤੇ ਸ਼ਗਨ ਸਕੀਮ ਹੁਣ ਜਿੰਨੀ ਨਿਗੂਣੀ ਜਿਹੀ ਨਾ ਹੋਵੇ, ਉਸ ਨੂੰ ਸਹੀ ਮਾਅਨਿਆਂ ਵਿੱਚ ਸ਼ਾਦੀ ਦੇ ਖਰਚੇ ਦੇ ਬਰਾਬਰ ਦਿੱਤਾ ਜਾਵੇ¢ ਆਵਾਮ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਗੁਰਦਿਆਲ ਸਿੰਘ ਨੇ ਕਿਹਾ ਕਿ ਉਕਤ ਮਸਲਿਆਂ ਤੋਂ ਇਲਾਵਾ ਮੈਂ ਪਾਰਲੀਮੈਂਟ ਵਿੱਚ ਜਾ ਕੇ ਗਰੀਬਾਂ, ਬੇਸਹਾਰਾ, ਅਪਾਹਜਾਂ ਤੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਨੂੰ ਘੱਟੋ-ਘੱਟ ਉਜਰਤ ਦੇ ਬਰਾਬਰ ਦੇਣ ਤੇ ਉਸ ਵਿੱਚ ਲਗਾਤਾਰਤਾ ਕਾਇਮ ਕਰਨ ਦੀ ਲੜਾਈ ਲੜਾਂਗਾ¢ ਇਸ ਲਈ ਭਰਾਵੋ ਪਹਿਲੀ ਜੂਨ ਵਾਲੇ ਦਿਨ ਦਾਤਰੀ ਸਿੱਟੇ ‘ਤੇ ਮੋਹਰ ਲਾ ਕੇ ਮੈਨੂੰ ਕਾਮਯਾਬ ਕਰੋ¢ ਇਹ ਕਾਮਯਾਬੀ ਗ਼ਰੀਬ ਲੋਕਾਂ, ਕਿਸਾਨਾਂ, ਅÏਰਤਾਂ, ਦੁਕਾਨਦਾਰਾਂ ਤੇ ਛੋਟੇ ਕਾਰਖਾਨੇਦਾਰਾਂ ਦੀ ਹੋਵੇਗੀ¢ ਇਕੱਠ ਨੂੰ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਨਰਭਿੰਦਰ ਸਿੰਘ ਪੱਧਰੀ, ਸੁਖਚੈਨ ਸਿੰਘ ਝਬਾਲ, ਭੱਠਾ ਵਰਕਰ ਯੂਨੀਅਨ ਸੀਟੂ ਦੇ ਆਗੂ ਸੁਖਦੇਵ ਸਿੰਘ ਗੋਹਲਵੜ, ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਜਨਰਲ ਸਕੱਤਰ ਦੇਵੀ ਕੁਮਾਰੀ, ਤਾਰਾ ਸਿੰਘ ਖਹਿਰਾ, ਮਹਿੰਦਰ ਪਾਲ ਸਿੰਘ ਮੁਹਾਲੀ, ਜ਼ਿਲ੍ਹਾ ਆਗੂ ਸੁਖਦੇਵ ਸਿੰਘ ਕੋਟ ਧਰਮ ਚੰਦ, ਦਵਿੰਦਰ ਸੋਹਲ, ਬਲਕਾਰ ਸਿੰਘ ਵਲਟੋਹਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਸੁਖਦੇਵ ਸਿੰਘ ਗੋਹਲਵੜ, ਕਿਰਨਜੀਤ ਕÏਰ ਵਲਟੋਹਾ, ਸੀਮਾ ਸੋਹਲ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਚਰਨ ਸਿੰਘ ਤਰਨ ਤਾਰਨ, ਗੁਰਪ੍ਰੀਤ ਸਿੰਘ ਗੰਡੀਵਿੰਡ, ਪੂਰਨ ਸਿੰਘ ਮਾੜੀਮੇਘਾ, ਜਸਵਿੰਦਰ ਸਿੰਘ ਮਾਨੋਚਾਹਲ, ਇੰਦਰਜੀਤ ਮਰਹਾਣਾ, ਕਰਮ ਸਿੰਘ ਪੈਨਸ਼ਨ ਯੂਨੀਅਨ ਦੇ ਪ੍ਰਧਾਨ, ਬੀਬੀ ਵੀਰੋ ਸਾਂਡਪੁਰਾ, ਰਾਣਾ ਮਸੀਹ ਚੂਸਲੇਵੜ ਤੇ ਵਿਸ਼ਾਲਦੀਪ ਵਲਟੋਹਾ ਨੇ ਵੀ ਸੰਬੋਧਨ ਕੀਤਾ |



