ਸਿਰੋਬਾਗੜ੍ਹ : ਉੱਤਰਾਖੰਡ ਦੇ ਪਹਾੜੀ ਖੇਤਰਾਂ ਅਤੇ ਬਦਰੀਨਾਥ ਹਾਈਵੇ ’ਤੇ ਪੀਪਲ ਕੋਠੀ ਨੇੜੇ ਭਾਰੀ ਮੀਂਹ ਕਾਰਨ ਤਬਾਹੀ ਮਚ ਗਈ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ। ਇਨ੍ਹਾਂ ਤੋਂ ਇਲਾਵਾ ਇਮਾਰਤ ਨੁਕਸਾਨੇ ਜਾਣ ਕਾਰਨ 17 ਹੋਰ ਲੋਕ ਜ਼ਖਮੀ ਹੋ ਗਏ। ਬਦਰੀਨਾਥ-ਰਿਸ਼ੀਕੇਸ਼ ਹਾਈਵੇ ਨੂੰ ਸਿਰੋਬਾਗੜ੍ਹ ਨੇੜੇ ਬੰਦ ਕਰ ਦਿੱਤਾ ਗਿਆ ਹੈ।
ਦਿੱਲੀ ’ਚ ਸ਼ੁੱਕਰਵਾਰ ਰਾਤ ਭਿਆਨਕ ਤੂਫਾਨ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 23 ਜ਼ਖਮੀ ਹੋ ਗਏ। ਦਰੱਖਤ ਤੇ ਬਿਜਲੀ ਦੇ ਖੰਭੇ ਉੱਖੜ ਗਏ ਅਤੇ ਕਈ ਥਾਵਾਂ ’ਤੇ ਕੰਧਾਂ ਦੇ ਕੁਝ ਹਿੱਸੇ ਡਿੱਗ ਗਏ। ਅਫਗਾਨਿਸਤਾਨ ਦੇ ਬਗਲਾਨ ਸੂਬੇ ’ਚ ਮੀਂਹ ਕਾਰਨ ਆਏ ਹੜ੍ਹਾਂ ਨਾਲ 50 ਵਿਅਕਤੀਆਂ ਦੀ ਮੌਤ ਹੋ ਗਈ। ਕਈ ਲੋਕ ਲਾਪਤਾ ਹਨ। ਹੜ੍ਹ ਨੇ ਰਾਜਧਾਨੀ ਕਾਬੁਲ ਨੂੰ ਵੀ ਪ੍ਰਭਾਵਤ ਕੀਤਾ ਹੈ।


