17.5 C
Jalandhar
Monday, December 23, 2024
spot_img

ਭਾਰਤ ਪੁਲਸ ਰਾਜ ਤੇ ਮੋਦੀ ਇਸ ਦਾ ਰਾਜਾ : ਰਾਹੁਲ

ਨਵੀਂ ਦਿੱਲੀ : ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਈ ਡੀ ਵੱਲੋਂ ਸੋਨੀਆ ਗਾਂਧੀ ਤੋਂ ਕੀਤੀ ਜਾ ਰਹੀ ਪੁੱਛ-ਪੜਤਾਲ ਵਿਰੁੱਧ ਮੰਗਲਵਾਰ ਇਥੇ ਵਿਜੈ ਚੌਕ ਵਿਚ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨ ਦੌਰਾਨ ਰਾਹੁਲ ਨੇ ਕਿਹਾ ਕਿ ਭਾਰਤ ਪੁਲਸ ਰਾਜ ਹੈ ਤੇ ਮੋਦੀ ਇਸ ਦਾ ਰਾਜਾ ਹੈ | ਇਸ ਦੌਰਾਨ ਪਾਰਟੀ ਨੇ ਕਿਹਾ ਕਿ ਪ੍ਰਦਰਸ਼ਨ ਦੌਰਾਨ ਪੁਲਸ ਨੇ ਰਾਹੁਲ ਗਾਂਧੀ ਨੂੰ ਹਿਰਾਸਤ ਵਿਚ ਲੈ ਲਿਆ |
ਸੋਨੀਆ ਗਾਂਧੀ ਨੈਸ਼ਨਲ ਹੈਰਾਲਡ ਨਾਲ ਸੰਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ ‘ਚ ਆਪਣੇ ਦੂਜੇ ਦੌਰ ਦੀ ਪੁੱਛ-ਪੜਤਾਲ ਲਈ ਈ ਡੀ ਦੇ ਸਾਹਮਣੇ ਪੇਸ ਹੋਈ | ਉਹ ਰਾਹੁਲ ਗਾਂਧੀ ਅਤੇ ਪਿ੍ਅੰਕਾ ਗਾਂਧੀ ਨਾਲ ਏ ਪੀ ਜੇ ਅਬਦੁਲ ਕਲਾਮ ਰੋਡ ‘ਤੇ ਸਥਿਤ ਈ ਡੀ ਦੇ ਦਫਤਰ ‘ਚ ਸਵੇਰੇ 11 ਵਜੇ ਦੇ ਕਰੀਬ ਪਹੁੰਚੀ | ਕਰੀਬ ਢਾਈ ਘੰਟਿਆਂ ਦੀ ਪੁੱਛ-ਪੜਤਾਲ ਦੇ ਬਾਅਦ ਸੋਨੀਆ ਦਫਤਰ ‘ਚੋਂ ਬਾਹਰ ਨਿਕਲੀ ਤੇ ਦੁਪਹਿਰ ਦੀ ਰੋਟੀ ਖਾਣ ਦੇ ਬਾਅਦ ਮੁੜ ਪੇਸ਼ ਹੋਈ |

Related Articles

LEAVE A REPLY

Please enter your comment!
Please enter your name here

Latest Articles