ਜੈਪੁਰ : ਹਿੰਦੁਸਤਾਨ ਕਾਪਰ ਲਿਮਟਿਡ ਦੇ ਇੱਕ ਸੀਨੀਅਰ ਵਿਜੀਲੈਂਸ ਅਧਿਕਾਰੀ ਉਪਿੰਦਰ ਪਾਂਡੇ ਦੀ ਰਾਜਸਥਾਨ ਦੇ ਨੀਮ ਕਾ ਥਾਣਾ ਜ਼ਿਲ੍ਹੇ ’ਚ ਕੋਲਿਹਾਨ ਖਾਣ ’ਚ ਲਿਫਟ ਡਿੱਗਣ ਕਾਰਨ ਮੌਤ ਹੋ ਗਈ, ਜਦ ਕਿ ਖਾਣ ’ਚ 14 ਫਸੇ ਵਰਕਰਾਂ ਨੂੰ ਬਚਾਅ ਲਿਆ ਗਿਆ। ਇਹ ਹਾਦਸਾ ਮੰਗਲਵਾਰ ਰਾਤ ਖੇਤੜੀ ’ਚ ਵਾਪਰਿਆ। ਲਿਫਟ ਦੀ ਚੇਨ ਟੁੱਟਣ ਕਾਰਨ ਵਰਕਰ 1875 ਫੁੱਟ ਹੇਠਾਂ ਫਸ ਗਏ ਸਨ।



