ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਕਿਹਾ ਕਿ ਭਾਜਪਾ ਝੂਠ ਬੋਲ ਕੇ ਜਿੰਨੇ ਮਰਜ਼ੀ ਦਿਲਾਸੇ ਦੇ ਲਵੇ, ਕੋਈ ਫਰਕ ਨਹੀਂ ਪੈਣਾ, ਨਰਿੰਦਰ ਮੋਦੀ ਚਾਰ ਜੂਨ ਤੋਂ ਬਾਅਦ ਪ੍ਰਧਾਨ ਮੰਤਰੀ ਨਹੀਂ ਰਹਿਣਗੇ।
ਆਪਣੇ ਬਾਰੇ ਵਾਇਰਲ ਕੀਤੀ ਫੇਕ ਵੀਡੀਓ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾਝੂਠ ਦੀ ਫੈਕਟਰੀ ਭਾਜਪਾ ਖੁਦ ਨੂੰ ਜਿੰਨੇ ਮਰਜ਼ੀ ਦਿਲਾਸੇ ਦੇ ਲਵੇ, ਕੋਈ ਫਰਕ ਨਹੀਂ ਪੈਣਾ। ਇਕ ਵਾਰ ਫਿਰ ਕਹਿ ਰਿਹਾ ਹਾਂ ਕਿ ਚਾਰ ਜੂਨ ਤੋਂ ਬਾਅਦ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਰਹਿਣਗੇ। ਦੇਸ਼ ਦੇ ਕੋਨੇ-ਕੋਨੇ ਵਿਚ ‘ਇੰਡੀਆ’ ਦੀ ਹਨੇਰੀ ਵਗ ਰਹੀ ਹੈ। ਇਸੇ ਦੌਰਾਨ ਕਾਂਗਰਸ ਨੇ ਕਿਹਾ ਕਿ ਡੁੱਬਦੀ ਭਾਜਪਾ ਤੇ ਨਰਿੰਦਰ ਮੋਦੀ ਦੀ ਫੇਕ ਨਿਊਜ਼ ਫੈਕਟਰੀ ਨੂੰ ਹੁਣ ਫੇਕ ਵੀਡੀਓ ਦਾ ਹੀ ਸਹਾਰਾ ਹੈ। ਆਦਤਨ ਰਾਹੁਲ ਗਾਂਧੀ ਜੀ ਦੇ ਭਾਸ਼ਣ ਨੂੰ ਕੱਟ-ਵੱਢ ਕੇ ਝੂਠੀ ਵੀਡੀਓ ਬਣਾਈ ਤੇ ਫਿਰ ਰੰਗੇ ਹੱਥੀਂ ਫੜੇ ਗਏ।
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਰਾਹੁਲ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈਜਿਹੜੀ ਗੱਲ ਸੱਚ ਹੈ 2024, ਚਾਰ ਜੂਨ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਰਹਿਣਗੇ। ਤੁਸੀਂ ਲਿਖ ਕੇ ਲੈ ਲਓ। ਅਸੀਂ ਜੋ ਕਰਨਾ ਸੀ ਕਰ ਲਿਆ। ਹੁਣ ਤੁਸੀਂ ਦੇਖਣਾ ਯੂ ਪੀ ਵਿਚ ਸਾਡੇ ਗੱਠਜੋੜ ਨੂੰ ਇਕ ਸੀਟ ਨਹੀਂ ਮਿਲਣ ਵਾਲੀ।
ਅਸਲ ਵਿਚ ਇਹ ਵੀਡੀਓ ਕਾਨਪੁਰ ਵਿਚ ਰਾਹੁਲ ਵੱਲੋਂ ਅਖਿਲੇਸ਼ ਯਾਦਵ ਨਾਲ ਮਿਲ ਕੇ ਕੀਤੀ ਗਈ ਰੈਲੀ ਦੀ ਹੈ। ਇਸ ਵਿਚ ਰਾਹੁਲ ਨੇ ਕਿਹਾ ਸੀਜਿਹੜੀ ਗੱਲ ਤੁਹਾਨੂੰ ਹਿੰਦੁਸਤਾਨ ਦਾ ਮੀਡੀਆ ਕਦੇ ਨਹੀਂ ਦੱਸੇਗਾ, ਪਰ ਜਿਹੜੀ ਗੱਲ ਸੱਚ ਹੈ, 2024, 4 ਜੂਨ, ਨਰਿੰਦਰ ਮੋਦੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਹੀਂ ਰਹਿਣਗੇ। ਤੁਸੀਂ ਲਿਖ ਕੇ ਲੈ ਲਓ। ਅਸੀਂ ਜੋ ਕਰਨਾ ਸੀ, ਕਰ ਲਿਆ। ਹੁਣ ਤੁਸੀਂ ਦੇਖਣਾ ਯੂ ਪੀ ਵਿਚ ਸਾਡੇ ਗੱਠਜੋੜ ਨੂੰ 50 ਤੋਂ ਘੱਟ ਇਕ ਸੀਟ ਨਹੀਂ ਮਿਲਣ ਵਾਲੀ।