ਲਿੱਟੇ ਦੇ ਸਮਾਗਮਾਂ ਦੇ ਮੱਦੇਨਜ਼ਰ ਸ੍ਰੀਲੰਕਾ ਦੇ ਸੁਰੱਖਿਆ ਬਲ ਅਲਰਟ

0
144

ਕੋਲੰਬੋ : ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ (ਲਿੱਟੇ) ਵੱਲੋਂ ਵੱਖਰੇ ਮੁਲਕ ਦੀ ਮੰਗ ਨੂੰ ਲੈ ਕੇ ਕੀਤੇ ਗਏ ਸੰਘਰਸ਼ ਦੌਰਾਨ ਮਾਰੇ ਗਏ ਆਪਣੇ ਮੈਂਬਰਾਂ ਦੀ ਯਾਦ ’ਚ ਕਰਵਾਏ ਜਾਣ ਵਾਲੇ ਸਮਾਗਮਾਂ ਤੋਂ ਪਹਿਲਾਂ ਸ੍ਰੀਲੰਕਾ ਦੇ ਉੱਤਰੀ ਤੇ ਪੂਰਬੀ ਖੇਤਰਾਂ ’ਚ ਅਜਿਹੇ ਸਮਾਗਮਾਂ ਨੂੰ ਰੋਕਣ ਲਈ ਸੁਰੱਖਿਆ ਬਲਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਇਹ ਸਮਾਗਮ ਕਾਫੀ ਸਮੇਂ ਤੱਕ ਜਾਰੀ ਰਹੀ ਖਾਨਾਜੰਗੀ ਦੇ ਖਤਮ ਹੋਣ ਦੀ ਵਰ੍ਹੇਗੰਢ ਮੌਕੇ ਕਰਵਾਏ ਜਾਣੇ ਹਨ। ਸੁਰੱਖਿਆ ਬਲਾਂ ਨੂੰ ਸ੍ਰੀਲੰਕਾ ਦੇ ਤਾਮਿਲ ਬਹੁਗਿਣਤੀ ਵਾਲੇ ਉੱਤਰੀ ਤੇ ਪੂਰਬੀ ਖੇਤਰਾਂ ’ਚ ਪਾਬੰਦੀਸ਼ੁਦਾ ਲਿੱਟੇ ਦੀ ਆਖਰੀ ਲੜਾਈ ਦੀ 15ਵੀਂ ਵਰ੍ਹੇਗੰਢ ਮਨਾਉਣ ਲਈ ਕਰਵਾਏ ਜਾ ਰਹੇ ਸਮਾਗਮਾਂ ਬਾਰੇ ਜਾਣਕਾਰੀ ਮਿਲੀ ਹੈ। ਇਹ ਖਾਨਾਜੰਗੀ 1983 ’ਚ ਸ਼ੁਰੂ ਹੋਈ ਅਤੇ ਤਕਰੀਬਨ ਤਿੰਨ ਦਹਾਕਿਆਂ ਮਗਰੋਂ ਸੈਨਾ ਵੱਲੋਂ 2009 ’ਚ ਲਿੱਟੇ ਦੇ ਮੁੱਖ ਆਗੂਆਂ ਦੇ ਮਾਰੇ ਜਾਣ ਨਾਲ ਖਤਮ ਹੋਈ ਸੀ।

LEAVE A REPLY

Please enter your comment!
Please enter your name here