ਦਲੀਆ ਖਾ ਕੇ 90 ਬਿਮਾਰ

0
140

ਮੁੰਬਈ : ਮਹਾਰਾਸ਼ਟਰ ਦੇ ਨੰਦੇੜ ਜ਼ਿਲ੍ਹੇ ਵਿਚ ਬੁੱਧਵਾਰ ਨਾਈਗਾਂਵ ਦੇ ਸ਼ਿਵ ਮੰਦਰ ਦਾ ਲੰਗਰ ਖਾਣ ਤੋਂ ਬਾਅਦ 90 ਵਿਅਕਤੀਆਂ ਨੂੰ ਜ਼ਹਿਰਬਾਦ ਕਾਰਨ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਦਲੀਆ ਅਤੇ ਖੀਰ ਦਿੱਤੀ ਗਈ ਸੀ। ਦਲੀਆ ਖਾਣ ਤੋਂ ਬਾਅਦ ਸ਼ਰਧਾਲੂਆਂ ਨੂੰ ਚੱਕਰ ਅਤੇ ਉਲਟੀਆਂ ਆਉਣ ਲੱਗੀਆਂ। ਉਜ ਹਸਪਤਾਲਾਂ ’ਚ ਸਾਰਿਆਂ ਦੀ ਹਾਲਤ ਸਥਿਰ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ।
ਦੋ ਦਹਿਸ਼ਤਗਰਦ ਮਾਰੇ
ਸ੍ਰੀਨਗਰ : ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਸੈਕਟਰ ’ਚ ਕੰਟਰੋਲ ਰੇਖਾ ’ਤੇ ਥਲ ਸੈਨਾ ਦੇ ਜਵਾਨਾਂ ਨੇ ਵੀਰਵਾਰ ਦੋ ਦਹਿਸ਼ਤਗਰਦਾਂ ਨੂੰ ਮਾਰ ਕੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਬਣਾ ਦਿੱਤੀ।
ਬੁਆਇਲਰ ਧਮਾਕੇ ’ਚ 2 ਮੌਤਾਂ
ਚੰਡੀਗੜ੍ਹ : ਹਰਿਆਣਾ ’ਚ ਸੋਨੀਪਤ ਦੇ ਕੁੰਡਲੀ ਕਸਬੇ ’ਚ ਬੁੱਧਵਾਰ ਰਾਤ ਫੈਕਟਰੀ ਦਾ ਬੁਆਇਲਰ ਫਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਜ਼ਖਮੀ ਹੋ ਗਏ। ਧਮਾਕੇ ਕਾਰਨ ਨੇੜਲੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ।

LEAVE A REPLY

Please enter your comment!
Please enter your name here