ਪਿ੍ਰਅੰਕਾ ਦਾ ਮਹਿਲਾਵਾਂ ਨਾਲ ਵਾਅਦਾ

0
198

ਨਵੀਂ ਦਿੱਲੀ : ਪਿ੍ਰਅੰਕਾ ਗਾਂਧੀ ਨੇ ਵੀਰਵਾਰ ਕਿਹਾ ਕਿ ਜੇ ‘ਇੰਡੀਆ’ ਗਠਜੋੜ ਦੀ ਸਰਕਾਰ ਬਣਦੀ ਹੈ ਤਾਂ ਜੁਲਾਈ ਤੋਂ ਔਰਤਾਂ ਦੇ ਖਾਤਿਆਂ ’ਚ ਹਰ ਮਹੀਨੇ 8500 ਰੁਪਏ ਯਾਨਿ 1 ਲੱਖ ਰੁਪਏ ਸਾਲਾਨਾ ਜਮ੍ਹਾਂ ਹੋਣ ਨਾਲ ਹਰ ਪਰਵਾਰ ਦੀ ਆਰਥਕ ਸਥਿਤੀ ਬਦਲ ਜਾਵੇਗੀ। ਉਨ੍ਹਾ ਭਰੋਸਾ ਦਿੱਤਾ ਕਿ ਆਸ਼ਾ, ਆਂਗਣਵਾੜੀ ਅਤੇ ਕੁੱਕ ਭੈਣਾਂ ਦੇ ਮਾਣਭੱਤੇ ’ਚ ਕੇਂਦਰ ਦਾ ਯੋਗਦਾਨ ਦੁੱਗਣਾ ਕੀਤਾ ਜਾਵੇਗਾ।
25 ਲੱਖ ਰੁਪਏ ਦੀ ਬੀਮਾ ਯੋਜਨਾ ਡਾਕਟਰੀ ਖਰਚਿਆਂ ਦੀ ਦਲਦਲ ਤੋਂ ਬਾਹਰ ਕੱਢੇਗੀ। ਉਨ੍ਹਾ ਕਿਹਾਦੇਸ਼ ਭਰ ਦੀਆਂ ਔਰਤਾਂ ਇੱਕੋ ਗੱਲ ਕਹਿ ਰਹੀਆਂ ਹਨ ਕਿ ਮਹਿੰਗਾਈ ਨੇ ਜੀਣਾ ਔਖਾ ਕਰ ਦਿੱਤਾ ਹੈ। ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ। 400 ਰੁਪਏ ਦਾ ਸਿਲੰਡਰ 1200 ਰੁਪਏ ’ਚ ਮਿਲ ਰਿਹਾ ਹੈ। ਜਨਤਾ ਜਵਾਬਦੇਹੀ ਮੰਗ ਰਹੀ ਹੈ ਤਾਂ ਪ੍ਰਧਾਨ ਮੰਤਰੀ ਜਵਾਬ ਦੇਣ ਦੀ ਬਜਾਏ ਬੇਤੁਕੀਆਂ ਗੱਲਾਂ ਕਰਕੇ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਦੇਸ਼ ਵਾਸੀ ਸਮਝ ਰਹੇ ਹਨ।

LEAVE A REPLY

Please enter your comment!
Please enter your name here