ਅੰਮਿ੍ਤਸਰ : ਆਮ ਆਦਮੀ ਪਾਰਟੀ (ਆਪ) ਦੇ ਕÏਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੱੁਕਰਵਾਰ ਅੰਮਿ੍ਤਸਰ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ¢ ਮੀਟਿੰਗ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪਾਰਟੀ ਵਰਕਰਾਂ ਦੀ ਮਿਹਨਤ ਦੀ ਤਾਰੀਫ਼ ਕੀਤੀ ਅਤੇ ਆਉਣ ਵਾਲੀ ਚੋਣ ਰਣਨੀਤੀ ਬਾਰੇ ਵਿਚਾਰ-ਚਰਚਾ ਕੀਤੀ¢
ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ-ਇਸ ਵਾਰ ਮੇਰਾ ਪੰਜਾਬ ਆਉਣ ਦਾ ਕੋਈ ਖ਼ਾਸ ਏਜੰਡਾ ਨਹੀਂ ਸੀ¢ ਇਸ ਵਾਰ ਮੈਂ ਪੰਜਾਬ ਦੇ ਲੋਕਾਂ ਅਤੇ ਆਪਣੇ ਵਰਕਰਾਂ ਨੂੰ ਮਿਲਣ ਆਇਆ ਹਾਂ¢ ਮੈਂ ਤੁਹਾਨੂੰ ਜੇਲ੍ਹ ਵਿੱਚ ਬਹੁਤ ਯਾਦ ਕੀਤਾ¢ ਜਦੋਂ ਵੀ ਮੈਂ ਜੇਲ੍ਹ ਵਿੱਚ ਭਗਵੰਤ ਮਾਨ ਨੂੰ ਮਿਲਦਾ ਸੀ, ਮੈਂ ਤੁਹਾਡੇ ਬਾਰੇ ਪੁੱਛਦਾ ਸੀ¢ਭਾਜਪਾ ਸੋਚਦੀ ਸੀ ਕਿ ਮੈਨੂੰ ਗਿ੍ਫ਼ਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਦੇਵੇਗੀ, ਪਰ ਮੇਰੀ ਗਿ੍ਫ਼ਤਾਰੀ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਣ ਵਾਲਾ ਹੈ, ਕਿਉਂਕਿ ਆਮ ਆਦਮੀ ਪਾਰਟੀ ਇਕ ਪਰਵਾਰ ਹੈ ਅਤੇ ਜਦੋਂ ਪਰਵਾਰ ਵਿਚ ਮੁਸੀਬਤ ਆਉਂਦੀ ਹੈ ਤਾਂ ਸਾਰੇ ਇਕੱਠੇ ਹੋ ਜਾਂਦੇ ਹਨ¢ ਤੁਸੀਂ ਵੀ ਅਜਿਹਾ ਹੀ ਕੀਤਾ ਅਤੇ ਸਾਰੇ ਇਕੱਠੇ ਹੋ ਗਏ¢ ਇਸ ਨਾਲ ਉਨ੍ਹਾਂ ਨੂੰ ਸੁਨੇਹਾ ਗਿਆ ਕਿ ਕੇਜਰੀਵਾਲ ਨੂੰ ਗਿ੍ਫ਼ਤਾਰ ਕਰਨ ਨਾਲ ਕੰਮ ਨਹੀਂ ਚੱਲੇਗਾ¢ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਕੇਜਰੀਵਾਲ ਹੈ¢ ਇੱਥੇ ਹਰ ਵਰਕਰ ਖੜ੍ਹਾ ਹੋ ਕੇ ਕਮਾਂਡ ਸੰਭਾਲੇਗਾ ਅਤੇ ਪੰਜਾਬ ਅਤੇ ਦੇਸ਼ ਨੂੰ ਕਿਸੇ ਵੀ ਹਾਲਤ ਵਿੱਚ ਝੁਕਣ ਨਹੀਂ ਦੇਵੇਗਾ¢
ਕੇਜਰੀਵਾਲ ਨੇ ‘ਆਪ’ ਵਰਕਰਾਂ ਨੂੰ ਅਪੀਲ ਕੀਤੀ ਕਿ ਚੋਣ ਪ੍ਰਚਾਰ ਕਰਨ ਲਈ ਅਜੇ 10-12 ਦਿਨ ਬਾਕੀ ਹਨ¢ ਇਨ੍ਹਾਂ 10-12 ਦਿਨਾਂ ਵਿੱਚ ਐਨੀ ਮਿਹਨਤ ਕਰੋ ਕਿ ਪਾਰਟੀ ਪੰਜਾਬ ਦੀਆਂ ਸਾਰੀਆਂ 13 ਦੀਆਂ 13 ਸੀਟਾਂ ਜਿੱਤੇ¢ 4 ਜੂਨ ਨੂੰ ਚੋਣ ਨਤੀਜਿਆਂ ਵਾਲੇ ਦਿਨ ਮੈਂ ਜੇਲ੍ਹ ਵਿੱਚ ਰਹਾਂਗਾ, ਪਰ ਚੋਣ ਨਤੀਜੇ ਟੀਵੀ ‘ਤੇ ਦੇਖਾਂਗਾ¢ ਮੈਨੂੰ ਭਰੋਸਾ ਹੈ ਕਿ ਤੁਸੀਂ ਲੋਕ ਮੈਨੂੰ ਨਿਰਾਸ਼ ਨਹੀਂ ਕਰੋਗੇ¢
ਮਾਨ ਨੇ ਕਿਹਾ ਕਿ ਅਗਲੇ 12-13 ਦਿਨ ਬਹੁਤ ਹੀ ਅਹਿਮ ਹਨ¢ ਇਨ੍ਹਾਂ 12-13 ਦਿਨਾਂ ਵਿੱਚ ਸਾਨੂੰ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ¢ ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਉਹ ਇਹ 12-13 ਦਿਨ ਪੰਜਾਬ ਲਈ ਸਮਰਪਿਤ ਕਰਨ, ਭਾਵੇਂ ਆਪਣੇ ਪਰਵਾਰਕ ਮੈਂਬਰਾਂ ਤੋਂ 12-13 ਦਿਨਾਂ ਦੀ ਛੁੱਟੀ ਹੀ ਲੈ ਲੈਣ¢ ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਇਹ ਵੀ ਲਿਖਿਆ ਜਾਵੇਗਾ ਕਿ ਜਦੋਂ ਦੇਸ਼ ਨੂੰ ਬਚਾਉਣ ਦੀ ਲੜਾਈ ਚੱਲ ਰਹੀ ਸੀ ਤਾਂ ਪੰਜਾਬ ਅਤੇ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਸੀ¢
ਉਨ੍ਹਾ ਕਿਹਾ ਕਿ ਰਿਪੋਰਟਾਂ ਮੁਤਾਬਿਕ ਚਾਰ ਪੜਾਅ ਵਿਚ ਪਈਆਂ ਵੋਟਾਂ ਵਿੱਚ ਭਾਜਪਾ ਹਾਰ ਰਹੀ ਹੈ¢ ਉਹ 400 ਨਹੀਂ, ਇਸ ਵਾਰ ਉਨ੍ਹਾਂ ਦਾ ਸਫ਼ਾਇਆ ਹੋਣ ਵਾਲਾ ਹੈ¢ ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਹੋ ਗਿਆ ਹੈ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਨਹੀਂ ਬਣ ਰਹੀ ਹੈ¢ ਇਸ ਵਾਰ ਭਾਰਤ ਗੱਠਜੋੜ ਦੀ ਸਰਕਾਰ ਬਣੇਗੀ ਅਤੇ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਆਮ ਆਦਮੀ ਪਾਰਟੀ ਦਾ ਹੋਵੇਗਾ¢ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਦੋ ਸਾਲ ਅਤੇ ਦਿੱਲੀ ਵਿੱਚ ਅੱਠ ਸਾਲ ਦੇ ਕੰਮਾਂ ‘ਤੇ ਵੋਟਾਂ ਮੰਗ ਰਹੇ ਹਾਂ¢ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ 10 ਸਾਲ ਬਾਅਦ ਵੀ ਮੰਗਲ-ਸੂਤਰ ਅਤੇ ਮੁਸਲਮਾਨਾਂ ਦੀ ਗੱਲ ਕਰਦੇ ਹਨ¢



