ਲਾਲੀ ਮਜੀਠੀਆ ਨੇ ਮਜੀਠੀਆ ਨਾਲ ਜੱਫੀ ਪਾਈ

0
232

ਬਟਾਲਾ : ਵਿਧਾਨ ਸਭਾ ਹਲਕਾ ਮਜੀਠਾ ‘ਚ ਇਕ-ਦੂਜੇ ਖਿਲਾਫ ਚੋਣ ਲੜਨ ਵਾਲੇ ਸ਼ੋ੍ਰਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਸ਼ੁੱਕਰਵਾਰ ਇੱਥੇ ਜੱਫੀਆਂ ਪਾ ਲਈਆਂ | ਆਪ ਤੋਂ ਪਹਿਲਾਂ ਕਾਂਗਰਸ ‘ਚ ਰਹੇ ਲਾਲੀ ਮਜੀਠੀਆ ਆਪਣੇ ਪਰਿਵਾਰ ਸਮੇਤ ਅਕਾਲੀ ਦਲ ‘ਚ ਸ਼ਾਮਲ ਹੋ ਗਏ | ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਕਿਹਾ ਕਿ ਲਾਲੀ ਮਜੀਠੀਆ ਉਨ੍ਹਾ ਦੇ ਜਿੱਥੇ ਸਿਆਸੀ ਵਿਰੋਧੀ ਰਹੇ ਹਨ, ਉੱਥੇ ਹੀ ਇਹ ਰੰਜਿਸ਼ ਨਿੱਜੀ ਰੰਜਿਸ਼ ਤਕ ਵੀ ਪਹੁੰਚ ਗਈ ਸੀ | ਅਕਾਲੀ ਦਲ ਲਈ ਇਹ ਬਹੁਤ ਵੱਡਾ ਦਿਨ ਹੈ ਕਿ ਲਾਲੀ ਮਜੀਠੀਆ ਆਪਣੇ ਪਰਿਵਾਰ ਸਮੇਤ ਅਕਾਲੀ ਦਲ ਦੇ ਪਰਿਵਾਰ ‘ਚ ਸ਼ਾਮਲ ਹੋ ਗਏ ਹਨ |

LEAVE A REPLY

Please enter your comment!
Please enter your name here