ਜਲੰਧਰ ਤੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਬਦਲੇ

0
182

ਚੰਡੀਗੜ੍ਹ : ਚੋਣ ਕਮਿਸ਼ਨਰ ਨੇ ਬੁੱਧਵਾਰ ਅਚਨਚੇਤ ਜਲੰਧਰ ਅਤੇ ਲੁਧਿਆਣਾ ਦੇ ਪੁਲਸ ਕਮਿਸ਼ਨਰਾਂ ਕ੍ਰਮਵਾਰ ਸਵਪਨ ਸ਼ਰਮਾ ਅਤੇ ਕੁਲਦੀਪ ਸਿੰਘ ਚਾਹਲ ਦੇ ਤਬਾਦਲੇ ਕਰ ਦਿੱਤੇ। ਉਸ ਨੇ ਇਨ੍ਹਾਂ ਦੋਵਾਂ ਨੂੰ ਤੁਰੰਤ ਆਪਣੇ ਚਾਰਜ ਛੱਡਣ ਅਤੇ ਸਰਕਾਰ ਨੂੰ ਨਵੇਂ ਪੁਲਸ ਕਮਿਸ਼ਨਰਾਂ ਲਈ ਨਾਂਅ ਸੁਝਾਉਣ ਲਈ ਕਿਹਾ ਹੈ।
ਕਿਸ਼ਤੀ ਪਲਟਣ ਨਾਲ 6 ਮੌਤਾਂ
ਪੁਣੇ : ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ’ਚ ਮੰਗਲਵਾਰ ਸ਼ਾਮਲ ਤੇਜ਼ ਹਵਾਵਾਂ ਤੇ ਮੀਂਹ ਕਾਰਨ ਉਜਨੀ ਡੈਮ ’ਚ ਕਿਸ਼ਤੀ ਪਲਟਣ ਕਾਰਨ ਤਿੰਨ ਪੁਰਸ਼ਾਂ, ਇਕ ਔਰਤ ਤੇ ਦੋ ਬੱਚਿਆਂ ਦੀ ਮੌਤ ਹੋ ਗਈ। ਕਿਸ਼ਤੀ ’ਤੇ ਸਹਾਇਕ ਥਾਣੇਦਾਰ ਰੈਂਕ ਦਾ ਅਧਿਕਾਰੀ ਵੀ ਸਵਾਰ ਸੀ, ਜੋ ਤੈਰ ਕੇ ਸੁਰੱਖਿਅਤ ਨਿਕਲ ਗਿਆ।
ਸਮਰਾਲਾ ਨੇੜੇ ਦੋ ਸ਼ਰਧਾਲੂਆਂ ਦੀ ਮੌਤ
ਲੁਧਿਆਣਾ : ਸਮਰਾਲਾ ਨੇੜਲੇ ਪਿੰਡ ਚਹਿਲਾਂ ’ਚ ਬੁੱਧਵਾਰ ਸਵੇਰੇ ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਹਾਈਵੇ ’ਤੇ ਖੜ੍ਹੇ ਟਰਾਲੇ ਨਾਲ ਟਕਰਾਉਣ ’ਤੇ 2 ਔਰਤਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ ਹੋ ਗਏ। ਮਰਨ ਵਾਲੀਆਂ ਦੀ ਪਛਾਣ ਮੀਨਾਕਸ਼ੀ (51) ਤੇ ਸਰੋਜ ਬਾਲਾ (54) ਵਾਸੀ ਇੰਦੌਰ ਵਜੋਂ ਹੋਈ ਹੈ। ਰਿਸ਼ਭ ਨੇ ਦੱਸਿਆ ਕਿ ਉਹ ਧਰਮ ਅਸਥਾਨਾਂ ਦੀ ਯਾਤਰਾ ਲਈ ਨਿਕਲੇ ਸਨ ਅਤੇ ਅੰਮਿ੍ਰਤਸਰ ਜਾ ਰਹੇ ਸਨ।
ਕਿਰਗਿਜ਼ਸਤਾਨ ਤੋਂ ਤਿੰਨ ਹਜ਼ਾਰ ਪਾਕਿਸਤਾਨੀ ਪਰਤੇ
ਇਸਲਾਮਾਬਾਦ : ਵਿਦੇਸ਼ੀਆਂ ’ਤੇ ਹੋਏ ਹਮਲਿਆਂ ਤੋਂ ਬਾਅਦ ਪਿਛਲੇ ਹਫਤੇ ਤਿੰਨ ਹਜ਼ਾਰ ਤੋਂ ਵੱਧ ਪਾਕਿਸਤਾਨੀ ਕਿਰਗਿਜ਼ਸਤਾਨ ਤੋਂ ਘਰ ਪਰਤ ਆਏ ਹਨ। ਇਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਹਨ। ਹੋਰ ਲੋਕਾਂ ਦੇ ਵਾਪਸ ਆਉਣ ਦੀ ਉਮੀਦ ਹੈ ਤੇ ਗਿਣਤੀ ਚਾਰ ਹਜ਼ਾਰ ਤੋਂ ਵਧ ਜਾਵੇਗੀ।

LEAVE A REPLY

Please enter your comment!
Please enter your name here