ਬੰਗਾਲ ਦੇ 5 ਲੱਖ ਮੁਲਾਜ਼ਮਾਂ ਦੀਆਂ ਨੌਕਰੀਆਂ ਖਤਰੇ ’ਚ

0
214

ਕੋਲਕਾਤਾ : ਕਲਕੱਤਾ ਹਾਈ ਕੋਰਟ ਨੇ ਬੁੱਧਵਾਰ ਜਨਹਿੱਤ ਪਟੀਸ਼ਨ ’ਤੇ 2012 ਦੇ ਕਾਨੂੰਨ ਤਹਿਤ ਕਰੀਬ 5 ਲੱਖ ਲੋਕਾਂ ਨੂੰ ਨੌਕਰੀਆਂ ਲਈ ਜਾਰੀ ਕੀਤੇ ਓ ਬੀ ਸੀ ਸਰਟੀਫਿਕੇਟ ਰੱਦ ਕਰ ਦਿੱਤੇ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਇਸ ਫੈਸਲੇ ਨੂੰ ਪ੍ਰਵਾਨ ਨਹੀਂ ਕਰਨਗੇ। ਉਨ੍ਹਾ ਕਿਹਾ ਕਿ ਪਹਿਲਾਂ ਭਾਜਪਾ ਨੇ ਸਕੂਲਾਂ ਦੇ 26 ਹਜ਼ਾਰ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਖਿਲਾਫ ਹੁਕਮ ਪਾਸ ਕਰਵਾਇਆ ਤੇ ਹੁਣ ਇਹ ਹੁਕਮ ਪਾਸ ਕਰਵਾ ਲਿਆ ਹੈ। ਓ ਬੀ ਸੀ ਰਿਜ਼ਰਵੇਸ਼ਨ ਜਾਰੀ ਰਹੇਗੀ।
ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ 2012 ਤੋਂ ਪਹਿਲਾਂ ਰਿਜ਼ਰਵੇਸ਼ਨ ਹਾਸਲ ਕਰਨ ਵਾਲਿਆਂ ’ਤੇ ਇਹ ਹੁਕਮ ਲਾਗੂ ਨਹੀਂ ਹੋਵੇਗਾ, ਕਿਉਕਿ ਰਿਜ਼ਰਵੇਸ਼ਨ ਬਾਰੇ ਪਹਿਲਾਂ ਜਾਰੀ ਸਰਕਾਰੀ ਹੁਕਮਾਂ ਨੂੰ ਚੈਲੰਜ ਨਹੀਂ ਕੀਤਾ ਗਿਆ ਸੀ। ੍ਰ੍ਰ੍ਰ੍ਰ

LEAVE A REPLY

Please enter your comment!
Please enter your name here