ਨਵੀਂ ਦਿੱਲੀ : ਦਿੱਲੀ ਪੁਲਸ ਨੇ ਬੁੱਧਵਾਰ ਕਿਹਾ ਕਿ ਗ੍ਰਹਿ ਤੇ ਵਿੱਤ ਮੰਤਰਾਲੇ ਦੇ ਦਫਤਰਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਰਾਹੀਂ ਧਮਕੀ ਮਿਲੀ। ਇਹ ਧਮਕੀ ਗ੍ਰਹਿ ਮੰਤਰਾਲੇ ਵਿਚ ਪੁਲਸ ਕੰਟਰੋਲ ਰੂਮ ਨੂੰ ਮਿਲੀ। ਜਾਂਚ ਦੌਰਾਨ ਕੋਈ ਸ਼ੱਕੀ ਚੀਜ਼ ਨਹੀਂ ਮਿਲੀ। ਇਸ ਤੋਂ ਪਹਿਲਾਂ ਦਿੱਲੀ ਵਿਚ ਸਕੂਲਾਂ, ਹਵਾਈ ਅੱਡੇ, ਹਸਪਤਾਲਾਂ ਤੇ ਜੇਲ੍ਹਾਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ। ਜੈਪੁਰ, ਲਖਨਊ, ਕਾਨਪੁਰ ਤੇ ਅਹਿਮਦਾਬਾਦ ਵਿਚ ਵੀ ਕਈ ਸਕੂਲਾਂ ਨੂੰ ਉਡਾਉਣ ਦੀਆਂ ਧਮਕੀਆਂ ਮਿਲੀਆਂ।


