ਰਿਪੁਦਮਨ ਮਲਿਕ ਦੇ ਬੇਟੇ ਨੂੰ ਖਤਰਾ

0
93

ਓਟਵਾ : ਰਾਇਲ ਕੈਨੇਡੀਅਨ ਮਾਊਂਟ ਪੁਲਸ ਨੇ 1985 ਦੇ ਏਅਰ ਇੰਡੀਆ ਬੰਬ ਧਮਾਕੇ ਦੇ ਮਾਮਲੇ ’ਚ ਬਰੀ ਕੀਤੇ ਰਿਪੁਦਮਨ ਸਿੰਘ ਮਲਿਕ ਦੇ ਪੁੱਤਰ ਹਰਦੀਪ ਮਲਿਕ ਨੂੰ ਉਸ ਦੀ ਜਾਨ ਦੇ ਖਤਰੇ ਬਾਰੇ ਚਿਤਾਵਨੀ ਜਾਰੀ ਕੀਤੀ ਹੈ। ਹਰਦੀਪ ਸਿੰਘ ਕੈਨੇਡਾ ਦੇ ਸਰੀ ’ਚ ਕਾਰੋਬਾਰੀ ਹੈ। 2022 ’ਚ ਰਿਪੁਦਮਨ ਸਿੰਘ ਮਲਿਕ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਲਈ ਦੋ ਵਿਅਕਤੀਆਂ ’ਤੇ ਦੋਸ਼ ਲਗਾਏ ਗਏ ਹਨ।

ਦੋ ਨੂੰ ਕੁਚਲਣ ਵਾਲਾ ਨਾਬਾਲਗ ਨਿਗਰਾਨੀ ਕੇਂਦਰ ਭੇਜਿਆ
ਪੁਣੇ : ਇੱਥੇੇ ਕਲਿਆਣੀ ਨਗਰ ਵਿਚ ਤੇਜ਼ ਰਫਤਾਰ ਕਾਰ ਨਾਲ ਦੋ ਸਾਫਟਵੇਅਰ ਇੰਜੀਨੀਅਰਾਂ ਨੂੰ ਮਾਰਨ ਦੇ 17 ਸਾਲਾ ਮੁਲਜ਼ਮ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਹੁਕਮਾਂ ’ਤੇ 5 ਜੂਨ ਤੱਕ ਨਿਗਰਾਨੀ ਕੇਂਦਰ ਵਿਚ ਭੇਜਿਆ ਗਿਆ ਹੈ। ਐਤਵਾਰ ਤੜਕੇ ਪੋਰਸ਼ ਕਾਰ ਦੇ ਨਾਬਾਲਗ ਡਰਾਈਵਰ ਨੇ ਮੋਟਰਸਾਈਕਲ ’ਤੇ ਜਾ ਰਹੇ ਦੋ ਸਾਫਟਵੇਅਰ ਇੰਜੀਨੀਅਰਾਂ ਨੂੰ ਟੱਕਰ ਮਾਰ ਕੇ ਮਾਰ ਦਿੱਤਾ ਸੀ। ਪੁਲਸ ਦਾ ਦਾਅਵਾ ਹੈ ਕਿ ਉਹ ਸ਼ਰਾਬ ਦੇ ਨਸ਼ੇ ’ਚ ਕਾਰ ਚਲਾ ਰਿਹਾ ਸੀ। ਪਹਿਲਾਂ ਉਸ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਸੀ, ਪਰ ਬਾਅਦ ’ਚ ਲੋਕ ਰੋਹ ਕਾਰਨ ਪੁਲਸ ਮੁੜ ਬੋਰਡ ਕੋਲ ਪੁੱਜੀ। ਇਸ ਤੋਂ ਬਾਅਦ ਉਸ ਨੂੰ ਹਿਰਾਸਤ ’ਚ ਲੈ ਲਿਆ ਗਿਆ।

ਚੋਣ ਪ੍ਰਚਾਰ ਦੌਰਾਨ ਮੰਚ ਡਿੱਗਣ ਨਾਲ 9 ਮੌਤਾਂ
ਮੈਕਸੀਕੋ ਸਿਟੀ : ਮੈਕਸੀਕੋ ਦੇ ਨਿਊਵੋ ਲਿਓਨ ਸੂਬੇ ਦੇ ਸੈਨ ਪੇਡਰੋ ਗਾਰਜਾ ਗਾਰਸ਼ੀਆ ਸ਼ਹਿਰ ’ਚ ਸਿਵਿਕ ਮੂਵਮੈਂਟ ਪਾਰਟੀ ਦੀ ਰੈਲੀ ਦੌਰਾਨ ਮੰਚ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਰਜ ਅਲਵਾਰੇਜ਼ ਮੇਨੇਜ ਨੇ ਕਿਹਾ ਕਿ ਮੰਚ ਤੇਜ਼ ਝੱਖੜ ਕਾਰਨ ਡਿੱਗਿਆ।

ਰਾਕੇਸ਼ ਕੁਮਾਰ ਸ਼ਰਮਾ ਨਮਿਤ ਅੰਤਮ ਅਰਦਾਸ ਅੱਜ
ਮੋਗਾ : ਪੱਤਰਕਾਰ ਤੇ ਚਿੱਤਰਕਾਰ ਕਾਮਰੇਡ ਰਾਕੇਸ਼ ਕੁਮਾਰ ਸ਼ਰਮਾ, ਜਿਹੜੇ 21 ਮਈ ਨੂੰ ਸਦੀਵੀ ਵਿਛੋੜਾ ਦੇ ਗਏ, ਨਮਿਤ ਅੰਤਮ ਅਰਦਾਸ 24 ਮਈ (ਸ਼ੁੱਕਰਵਾਰ) ਨੂੰ ਬਾਅਦ ਦੁਪਹਿਰ ਇਕ ਤੋਂ ਦੋ ਵਜੇ ਤੱਕ ਗੁਰਦੁਆਰਾ ਬੀਬੀ ਕਾਹਨ ਕੌਰ, ਮੇਨ ਬਾਜ਼ਾਰ ਨੀਵੇਂ ਪੁਲ ਕੋਲ, ਵਿਖੇ ਹੋਵੇਗੀ।

LEAVE A REPLY

Please enter your comment!
Please enter your name here