ਫੈਕਟਰੀ ’ਚ ਧਮਾਕੇ ਨਾਲ 6 ਮੌਤਾਂ

0
224

ਮੁੰਬਈ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਡੋਂਬੀਵਲੀ ’ਚ ਰਸਾਇਣਕ ਫੈਕਟਰੀ ਵਿਚ ਵੀਰਵਾਰ ਬੁਆਇਲਰ ਧਮਾਕੇ ਮਗਰੋਂ ਭਿਆਨਕ ਅੱਗ ਲੱਗਣ ਕਾਰਨ 6 ਵਿਅਕਤੀ ਮਾਰੇ ਗਏ ਤੇ 50 ਤੋਂ ਵੱਧ ਜ਼ਖਮੀ ਹੋ ਗਏ। ਜਾਨੀ ਨੁਕਸਾਨ ਵਧਣ ਦਾ ਖਦਸ਼ਾ ਹੈ, ਕਿਉਕਿ ਕਈ ਵਰਕਰ ਫਸੇ ਹੋਏ ਸਨ। ਅਮੁਦਾਨ ਕੈਮੀਕਲ ਕੰਪਨੀ ਦੇ ਬੁਆਇਲਰ ’ਚ ਧਮਾਕਾ ਹੋਇਆ। ਧਮਾਕਾ ਏਨਾ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ ਤਿੰਨ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਧਮਾਕੇ ਕਾਰਨ ਨਾਲ ਲੱਗਦੀਆਂ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।

LEAVE A REPLY

Please enter your comment!
Please enter your name here