ਟਿੰਕੇਸ਼ ਨੇ ਰਚਿਆ ਇਤਿਹਾਸ

0
209

ਨਵੀਂ ਦਿੱਲੀ : ਗੋਆ ਦੇ 30 ਸਾਲਾ ਦਿਵਿਯਾਂਗ ਟਿੰਕੇਸ਼ ਕੌਸ਼ਿਕ ਨੇ ਮਾਊਂਟ ਐਵਰੈਸਟ ਬੇਸ ਕੈਂਪ ਤੱਕ ਪੁੱਜ ਕੇ ਇਤਿਹਾਸ ਰਚਿਆ। ਉਸ ਨੇ 11 ਮਈ ਨੂੰ ਇਹ ਚੁਣੌਤੀਪੂਰਨ ਯਾਤਰਾ ਮੁਕੰਮਲ ਕੀਤੀ। ਨੌਂ ਸਾਲ ਦੀ ਉਮਰ ਵਿਚ ਟਿੰਕੇਸ਼ ਹਰਿਆਣਾ ਵਿਚ ਬਿਜਲੀ ਦੇ ਝਟਕੇ ਤੋਂ ਬਾਅਦ ਗੋਡਿਆਂ ਤੋਂ ਹੇਠਾਂ ਦੋਨੋਂ ਪੈਰ ਤੇ ਇਕ ਹੱਥ ਗੁਆ ਬੈਠਾ ਸੀ। ਮਸਨੂਈ ਅੰਗ ਲੁਆਉਣ ਤੋਂ ਬਾਅਦ ਉਹ ਗੋਆ ਚਲੇ ਗਿਆ, ਜਿੱਥੇ ਅੱਜਕੱਲ੍ਹ ਫਿਟਨੈੱਸ ਕੋਚ ਦਾ ਕੰਮ ਕਰਦਾ ਹੈ। ਸਮੁੰਦਰ ਤਲ ਤੋਂ 17,598 ਫੁੱਟ ਉਪਰ ਮਾਊਂਟ ਐਵਰੈਸਟ ਬੇਸ ਕੈਂਪ ਤੱਕ ਪੁੱਜਣ ਵਾਲਾ ਉਹ ਪਹਿਲਾ ਦਿਵਿਯਾਂਗ ਹੈ।

LEAVE A REPLY

Please enter your comment!
Please enter your name here