ਜਮਸ਼ੇਦਪੁਰ : 16 ਸਾਲਾ ਕਾਮਯਾ ਕਾਰਤੀਕੇਯਨ ਨੇਪਾਲ ਦੀ ਤਰਫੋਂ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਬਣ ਗਈ ਹੈ। ਟਾਟਾ ਸਟੀਲ ਐਡਵੈਂਚਰ ਫਾਊਂਡੇਸ਼ਨ, ਜਿਸ ਨੇ ਕਾਮਯਾ ਦੀ ਮਦਦ ਕੀਤੀ, ਨੇ ਦੱਸਿਆ ਕਿ ਕਾਮਯਾ ਦੇ ਪਿਤਾ ਐੱਸ ਕਾਰਤੀਕੇਯਨ, ਜਿਹੜੇ ਨੇਵੀ ਵਿਚ ਕਮਾਂਡਰ ਹਨ, ਵੀ ਕਾਮਯਾ ਦੇ ਨਾਲ ਸਨ। ਦੋਨੋਂ 20 ਮਈ ਨੂੰ 8848 ਮੀਟਰ ਉੱਚੀ ਚੋਟੀ ’ਤੇ ਪੁੱਜੇ।





