ਮੁੱਖ ਪਾਰਟੀਆਂ ਨੇ ਜਾਣਬੁੱਝ ਕੇ ਰੁਜ਼ਗਾਰ ਦੇ ਮੁੱਦੇ ਨੂੰ ਅੱਖੋਂ-ਪਰੋਖੇ ਕੀਤਾ : ਛਾਂਗਾ ਰਾਏ, ਧਰਮੂਵਾਲਾ

0
169

ਸ੍ਰੀ ਮੁਕਤਸਰ ਸਾਹਿਬ : ਸਰਬ ਭਾਰਤ ਨÏਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ੁੱਕਰਵਾਰ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਜਨਮ ਦਿਹਾੜੇ ਮÏਕੇ ਸਥਾਨਕ ਪ੍ਰੇਮ ਭਵਨ ਵਿਖੇ ਭਗਤ ਸਿੰਘ ਕÏਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਅਤੇ ਛੇ ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਵਿਸ਼ੇ ‘ਤੇ ਬਨੇਗਾ ਵਲੰਟੀਅਰ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ¢ ਕਨਵੈਨਸ਼ਨ ਦੀ ਅਗਵਾਈ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾਈ ਮੀਤ ਪ੍ਰਧਾਨ ਸੁਖਵਿੰਦਰ ਕੁਮਾਰ ਮਲੋਟ ਅਤੇ ਸਰਬ ਭਾਰਤ ਨÏਜਵਾਨ ਸਭਾ ਦੇ ਜ਼ਿਲ੍ਹਾ ਕਨਵੀਨਰ ਗੁਰਭੇਜ ਸਿੰਘ ਨੇ ਕੀਤੀ¢ ਇਸ ਕਨਵੈਨਸ਼ਨ ਵਿੱਚ ਸਰਬ ਭਾਰਤ ਨÏਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂ ਵਾਲਾ ਅਤੇ ਨੀਰਜ ਰਾਣੀ ਫਾਜ਼ਿਲਕਾ ਨੇ ਵਿਸ਼ੇਸ਼ ਤÏਰ ‘ਤੇ ਸ਼ਮੂਲੀਅਤ ਕੀਤੀ | ਉਹਨਾਂ ਨਾਲ ਵਿਸ਼ੇਸ਼ ਤÏਰ ‘ਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਵੀ ਹਾਜ਼ਰ ਸਨ | ਇਸ ਬਨੇਗਾ ਵਲੰਟੀਅਰ ਕਨਵੈਨਸ਼ਨ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਮÏਕੇ ਹਾਜ਼ਰ ਵਲੰਟੀਅਰ ਨੂੰ ਵਧਾਈ ਦਿੰਦਿਆਂ ਅਤੇ ਵਿਸ਼ੇਸ਼ ਤÏਰ ‘ਤੇ ਸੰਬੋਧਨ ਕਰਦੇ ਹੋਏ ਜਗਰੂਪ ਸਿੰਘ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜੀਵਨ ਫਲਸਫਾ ਬਾ-ਕਮਾਲ ਹੈ, ਜਿਸ ਨੇ ਆਜ਼ਾਦੀ ਸੰਗਰਾਮ ਵਿੱਚ ਨਵੀਂ ਇਨਕਲਾਬੀ ਰੂਹ ਫੂਕੀ ਅਤੇ ਅੱਜ ਦੀ ਜਵਾਨੀ ਲਈ ਰਾਹ-ਦਸੇਰਾ ਹੈ ਅਤੇ ਮੁਸ਼ਕਲਾਂ ਵਿੱਚ ਘਿਰੀ ਜਵਾਨੀ ਨੂੰ ਉਹਨਾਂ ਦੀ ਵਿਚਾਰਧਾਰਾ ਤੋਂ ਅਗਵਾਈ ਲੈ ਕੇ ਆਪਣਾ ਸੰਘਰਸ਼ ਤੇਜ਼ ਕਰਨਾ ਚਾਹੀਦਾ ਹੈ |
ਚਰਨਜੀਤ ਸਿੰਘ ਛਾਂਗਾ ਰਾਏ ਅਤੇ ਰਮਨ ਕੁਮਾਰ ਧਰਮੂਵਾਲਾ ਨੇ ਕਿਹਾ ਕਿ ਦੇਸ਼ ਵਿੱਚ ਹੋ ਰਹੀਆਂ ਲੋਕ ਸਭਾ ਦੀਆਂ ਆਮ ਚੋਣਾਂ ਦÏਰਾਨ ਦੇਸ਼ ਦੀਆਂ ਕੁਲ ਵੋਟਾਂ ਦਾ ਬੇਰੁਜ਼ਗਾਰ ਨÏਜਵਾਨ ਹਨ, ਪਰ ਦੇਸ਼ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਦੇਸ਼ ਦੀ ਬੇਰੁਜ਼ਗਾਰ ਜਵਾਨੀ ਦਾ ਮੁੱਖ ਮੁੱਦਾ ਰੁਜ਼ਗਾਰ ਜਾਣ-ਬੁਝ ਕੇ ਅੱਖੋਂ-ਪਰੋਖੇ ਕੀਤਾ ਗਿਆ ਹੈ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਹ ਸਿਆਸੀ ਪਾਰਟੀਆਂ ਬੇਰੁਜ਼ਗਾਰ ਜਵਾਨੀ ਨੂੰ ਸਿਰਫ ਆਪਣੇ ਰਾਜਸੀ ਹਿੱਤਾਂ ਲਈ ਵਰਤਣਾ ਚਾਹੁੰਦੀਆਂ ਹਨ, ਪਰ ਹਕੀਕਤ ਵਿੱਚ ਕਰਨਾ ਕੁਝ ਨਹੀਂ, ਕਿਉਂਕਿ ਇਨ੍ਹਾਂ ਲੋਕ ਸਭਾ ਚੋਣਾਂ ਦÏਰਾਨ ਕਿਸੇ ਵੀ ਪ੍ਰਮੁੱਖ ਪਾਰਟੀ ਕੋਲ ਕੋਈ ਵਿਸ਼ੇਸ਼ ਚੋਣ ਮੁੱਦਾ ਨਹੀਂ, ਸਿਵਾਏ ਇੱਕ-ਦੂਜੇ ਉੱਤੇ ਝੂਠੀ ਤੋਹਮਤਬਾਜ਼ੀ ਅਤੇ ਬਿਆਨਬਾਜ਼ੀ ਤੋਂ ਇਲਾਵਾ¢ਨÏਜਵਾਨ ਆਗੂਆਂ ਨੇ ਬਨੇਗਾ ਵਲੰਟੀਅਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਦੇ ਪਿੰਡਾਂ ਵਿੱਚ ਆਉਣ ਵਾਲੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਉਹ ਘੇਰ ਕੇ ਰੁਜ਼ਗਾਰ ਭਾਵ ਭਗਤ ਸਿੰਘ ਕÏਮੀ ਰੁਜ਼ਗਾਰ ਗਰੰਟੀ ਕਾਨੂੰਨ ਅਤੇ ਛੇ ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਮੁੱਦਿਆਂ ‘ਤੇ ਸਵਾਲ ਕਰਨ ਅਤੇ ਨਾਲ ਦੀ ਨਾਲ ਆਮ ਲੋਕਾਂ ਅਤੇ ਬੇਰੁਜ਼ਗਾਰ ਨÏਜਵਾਨਾਂ ਨੂੰ ਵੀ ਇਸ ਮੁੱਦੇ ਪ੍ਰਤੀ ਜਾਗਰੂਕ ਕਰਨ¢ਇਸ ਮÏਕੇ ਬਨੇਗਾ ਵਲੰਟੀਅਰ ਨਾਟਕ ਟੀਮ ਵੱਲੋਂ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ‘ਤੇ ਅਧਾਰਤ ‘ਫਾਂਸੀ’ ਕੋਰੀਓਗ੍ਰਾਫੀ ਦਾ ਸਫਲ ਮੰਚਨ ਕੀਤਾ ਗਿਆ ਅਤੇ ਵੱਖ-ਵੱਖ ਬਨੇਗਾ ਵਲੰਟੀਅਰ ਲੜਕੀਆਂ ਵੱਲੋਂ ਇਨਕਲਾਬੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆ | ਹੋਰਨਾਂ ਤੋਂ ਇਲਾਵਾ ਭਾਰਤੀ ਕਮਿਊਨਿਸਟ ਪਾਰਟੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਕੱਤਰ ਹਰਲਾਭ ਸਿੰਘ, ਪਿੰਡ ਵਿਰਕ ਖੇੜਾ ਤੋਂ ਅਰਪਨ, ਕੋਠੇ ਦਸਮੇਸ਼ ਤੋਂ ਰਿੰਪਲ ਕÏਰ, ਗੁਰਜਿੰਦਰ ਕÏਰ, ਅਮਨਪ੍ਰੀਤ ਕÏਰ, ਮਨਜੀਤ ਕÏਰ, ਪਿੰਡ ਛੱਤੇਆਣੇ ਤੋਂ ਪੁਨੀਤ ਕÏਰ, ਰਾਣੀ ਕÏਰ, ਪਿੰਡ ਡੋਕ ਤੋਂ ਪ੍ਰਵੀਨ ਕÏਰ, ਨੇਹਾ ਕੌਰ, ਮਹਿਰਾਜ ਤੋਂ ਖੁਸ਼ੀ, ਸਿਮਰਨਜੀਤ ਕÏਰ, ਸੁਖਦੀਪ ਕÏਰ, ਬੋਧੀਵਾਲਾ ਤੋਂ ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਆਕਾਸ਼ਦੀਪ ਸਿੰਘ, ਕੋਟਲੀ ਸੰਘਰ ਤੋਂ ਵੀਰਪਾਲ ਕੌਰ ਤੇ ਮਲੋਟ ਤੋਂ ਸ਼ਿਵਮ ਕੁਮਾਰ ਨੇ ਸ਼ਮੂਲੀਅਤ ਕੀਤੀ |

LEAVE A REPLY

Please enter your comment!
Please enter your name here