ਜੀਪ ਪਲਟਣ ਕਾਰਨ 5 ਮÏਤਾਂ, 12 ਜ਼ਖਮੀ

0
131

ਮਾਛੀਵਾੜਾ ਸਾਹਿਬ/ਚਮਕÏਰ ਸਾਹਿਬ/ ਸਮਰਾਲਾ (ਸ਼ੈਂਕੀ ਸ਼ਰਮਾ, ਜਗਦੀਸ਼ ਰਾਏ/ ਗੁਰਵਿੰਦਰਪਾਲ ਸਿੰਘ ਬÏਬੀ/ਸੁਰਜੀਤ ਸਿੰਘ)
ਨਜ਼ਦੀਕੀ ਪੈਂਦੇ ਪਿੰਡ ਬਹਿਲੋਲਪੁਰ ਦੇ ਪੁਲ ਕੋਲ ਸ਼ੱੁਕਰਵਾਰ ਤੜਕੇ ਨਹਿਰ ਵਾਲੇ ਪਾਸੇ ਜੀਪ ਦੇ ਪਲਟਣ ਕਾਰਨ 5 ਮÏਤਾਂ ਹੋ ਗਈਆਂ, ਜਿਨ੍ਹਾਂ ਵਿੱਚ 4 ਅÏਰਤਾਂ ਅਤੇ ਇੱਕ ਬੱਚਾ ਸ਼ਾਮਲ ਹੈ, 12 ਵਿਅਕਤੀ ਜ਼ਖਮੀ ਹੋ ਗਏ¢ਜ਼ਖਮੀਆਂ ਨੂੰ ਪਹਿਲਾਂ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ, ਫਿਰ 5 ਜਣਿਆਂ ਨੂੰ ਸਰਕਾਰੀ ਹਸਪਤਾਲ ਰੂਪਨਗਰ ਅਤੇ 2 ਜਣਿਆਂ ਨੂੰ ਚੰਡੀਗੜ੍ਹ ਦੇ 32 ਸੈਕਟਰ ਦੇ ਹਸਪਤਾਲ ਭੇਜ ਦਿੱਤਾ ਗਿਆ¢
ਪੁਲਸ ਚÏਕੀ ਬਹਿਲੋਲਪੁਰ ਦੇ ਇੰਚਾਰਜ ਜਗਤਾਰ ਸਿੰਘ ਨੇ ਦੱਸਿਆ ਕਿ ਜੀਪ ਵਿਚ ਸਵਾਰ 17 ਜਣੇ ਡੇਰਾ ਬਾਬਾ ਵਡਭਾਗ ਸਿੰਘ ਦੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ, ਜਦੋਂ ਉਹ ਪਿੰਡ ਬਹਿਲੋਲਪੁਰ ਦੇ ਨਹਿਰ ਪੁਲ ਕੋਲ ਪਹੁੰਚੇ ਤਾਂ ਅਚਾਨਕ ਹੀ ਜੀਪ ਨਹਿਰ ਵਾਲੇ ਪਾਸੇ ਪਲਟ ਗਈ, ਜਿਸ ਕਾਰਨ ਥਾਂ ‘ਤੇ ਹੀ 3 ਜਣਿਆਂ ਦੀ ਮÏਤ ਹੋ ਗਈ ਅਤੇ 2 ਅÏਰਤਾਂ ਦੀ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਲਿਆਉਣ ਸਮੇਂ ਮÏਤ ਹੋ ਗਈ¢ਉਨ੍ਹਾਂ ਦੱਸਿਆ ਕਿ ਮÏਕੇ ‘ਤੇ ਮਰਨ ਵਾਲਿਆਂ ਵਿੱਚ ਹਰਸ਼ ਕÏਰ (15) ਪੁੱਤਰੀ ਚਮਕੀਲਾ ਸਿੰਘ ਪਿੰਡ ਦੋਰਾਹਾ, ਗਗਨਜੋਤ ਕÏਰ (15) ਪੁੱਤਰੀ ਦਿਲਬਾਗ ਸਿੰਘ ਪਿੰਡ ਫਲÏਾਡ ਅਤੇ ਸੁਖਪ੍ਰੀਤ ਸਿੰਘ (7) ਪੁੱਤਰ ਰਮਨ ਸਿੰਘ ਪਿੰਡ ਡਾਂਗੋ ਸ਼ਾਮਲ ਹਨ | ਸੁਖਪ੍ਰੀਤ ਸਿੰਘ ਦੀ ਲਾਸ਼ ਨਹਿਰ ਦੇ ਪਾਣੀ ਵਿਚ ਰੁੜ੍ਹ ਗਈ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ | ਮਹਿੰਦਰ ਕÏਰ (75) ਪਿੰਡ ਨਿਜ਼ਾਮਪੁਰ ਅਤੇ ਕਰਮਜੀਤ ਕÏਰ (50) ਪਿੰਡ ਸਿਹੋੜਾ ਜੋ ਕਿ ਮਾਂ ਤੇ ਧੀ ਸਨ, ਦੀ ਇੱਥੇ ਹਸਪਤਾਲ ਲਿਆਉਂਦੇ ਸਮੇਂ ਮÏਤ ਹੋ ਗਈ¢ਇੱਥੋਂ ਦੇ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੋਬਿੰਦ ਟੰਡਨ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਪਿ੍ਤਪਾਲ ਕÏਰ (30) ਪਿੰਡ ਸਿਹੋੜਾ ਅਤੇ ਗਿਆਨ ਕÏਰ (70) ਪਿੰਡ ਨਿਜ਼ਾਮਪੁਰ ਨੂੰ ਗੰਭੀਰ ਜ਼ਖਮੀ ਹੋਣ ਕਾਰਨ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ¢ਇਨ੍ਹਾਂ ਤੋਂ ਇਲਾਵਾ ਬਲਜਿੰਦਰ ਸਿੰਘ (56) ਪਿੰਡ ਸਿਹੋੜਾ, ਮਨਪ੍ਰੀਤ ਕÏਰ (22) ਪਿੰਡ ਡਾਂਗੋ, ਜੀਵਨ ਸਿੰਘ (21) ਪਿੰਡ ਸਿਹੋੜਾ, ਰੂਪ ਸਿੰਘ (47) ਪਿੰਡ ਸਿਹੋੜਾ ਅਤੇ ਸਰੂਪ ਸਿੰਘ (70) ਪਿੰਡ ਚੀਮਾਂ ਨੂੰ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਭੇਜ ਦਿੱਤਾ ਗਿਆ ਹੈ, ਜਦੋਂ ਕਿ ਪ੍ਰਵੀਨ ਕÏਰ (27) ਪਿੰਡ ਨਿਜ਼ਾਮਪੁਰ, ਸੰਦੀਪ ਕÏਰ (33) ਪਿੰਡ ਨਿਜ਼ਾਮਪੁਰ, ਅਨਮੋਲਪ੍ਰੀਤ ਕÏਰ (7) ਪਿੰਡ ਸਿਹੋੜਾ, ਗੁਰਦੀਪ ਸਿੰਘ (43) ਪਿੰਡ ਨਿਜ਼ਾਮਪੁਰ ਅਤੇ ਸੁਖਵੀਰ ਕÏਰ (39) ਪਿੰਡ ਸਿਹੋੜਾ ਸਰਕਾਰੀ ਹਸਪਤਾਲ ਚਮਕÏਰ ਸਾਹਿਬ ਵਿਖੇ ਹੀ ਇਲਾਜ ਅਧੀਨ ਹਨ |

LEAVE A REPLY

Please enter your comment!
Please enter your name here