34.1 C
Jalandhar
Friday, October 18, 2024
spot_img

ਅੱਤ ਦੀ ਗਰਮੀ ’ਚ 58 ਫੀਸਦੀ ਤੋਂ ਵੱਧ ਵੋਟਿੰਗ

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਲਈ ਸ਼ਨੀਵਾਰ 6 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 58 ਸੀਟਾਂ ’ਤੇ ਵੋਟਾਂ ਹੋਈਆ। ਦਿੱਲੀ ਦੀਆਂ 7 ਅਤੇ ਹਰਿਆਣਾ ਦੀਆਂ 10 ਸੀਟਾਂ ਸਮੇਤ ਉੱਤਰ ਪ੍ਰਦੇਸ਼ ਦੀਆਂ 14, ਬਿਹਾਰ ਦੀਆਂ 8, ਪੱਛਮੀ ਬੰਗਾਲ ਦੀਆਂ 8, ਝਾਰਖੰਡ ਦੀਆਂ 4 ਅਤੇ ਓਡੀਸ਼ਾ ਦੀਆਂ 6 ਸੀਟਾਂ ਅਤੇ ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ਲਈ ਵੀ ਇਸੇ ਪੜਾਅ ’ਚ ਵੋਟਿੰਗ ਹੋਈ।6ਵੇਂ ਪੜਾਅ ਦੀ ਵੋਟਿੰਗ ਮਗਰੋਂ 7ਵੇਂ ਅਤੇ ਆਖ਼ਰੀ ਪੜਾਅ ਲਈ 1 ਜੂਨ ਨੂੰ 56 ਸੀਟਾਂ ’ਤੇ ਵੋਟਿੰਗ ਹੋਵੇਗੀ ਅਤੇ 4 ਜੂਨ ਨੂੰ ਨਤੀਜੇ ਆਉਣਗੇ।
ਚੋਣ ਕਮਿਸ਼ਨ ਮੁਤਾਬਕ ਸ਼ਨੀਵਾਰ ਛੇਵੇਂ ਗੇੜ ਲਈ ਸ਼ਾਮ ਪੰਜ ਵਜੇ ਤੱਕ 58 ਸੀਟਾਂ ’ਤੇ 57.70 ਫੀਸਦੀ ਵੋਟਿੰਗ ਦਰਜ ਕੀਤੀ ਗਈ। ਸਭ ਤੋਂ ਵੱਧ ਪੱਛਮੀ ਬੰਗਾਲ ’ਚ 77.99 ਫੀਸਦੀ ਅਤੇ ਸਭ ਤੋਂ ਘੱਟ ਜੰਮੂ-ਕਸ਼ਮੀਰ ’ਚ 51.35 ਫੀਸਦੀ ਵੋਟਿੰਗ ਹੋਈ। ਬਿਹਾਰ ’ਚ 52.24 ਫੀਸਦੀ, ਹਰਿਆਣਾ 55.93, ਜੰਮੂ-ਕਸ਼ਮੀਰ 51.35, ਝਾਰਖੰਡ 61.41, ਦਿੱਲੀ 53.73, (ਚਾਂਦਨੀ ਚੌਕ ਲੋਕ ਸਭਾ ਸੀਟ ’ਤੇ 53.27, ਪੂਰਬੀ ਦਿੱਲੀ ਸੀਟ ’ਤੇ 53.69, ਨਵੀਂ ਦਿੱਲੀ ਸੀਟ ’ਤੇ 50.44, ਨਾਰਥ ਈਸਟ ਦਿੱਲੀ ਸੀਟ ’ਤੇ 57.97, ਨਾਰਥ ਵੈੱਸਟ ਦਿੱਲੀ ’ਤੇ 53.17, ਸਾਊਥ ਦਿੱਲੀ ਸੀਟ ’ਤੇ 51.84 ਅਤੇ ਵੈੱਸਟ ਦਿੱਲੀ ਲੋਕ ਸਭਾ ਸੀਟ ’ਤੇ 54.15 ਵੋਟ ਪਏ।), ਓਡੀਸ਼ਾ 59.60, ਉਤਰ ਪ੍ਰਦੇਸ਼ 52.02, ਪੱਛਮੀ ਬੰਗਾਲ 77.99 ਫੀਸਦੀ ਵੋਟ ਪੋਲ ਹੋਈ।
ਜੇਕਰ ਗੱਲ ਕਰੀਏ ਪਿਛਲੀਆਂ ਲੋਕ ਸਭਾ ਚੋਣਾਂ ਦੀ ਤਾਂ 12 ਮਈ 2019 ਨੂੰ ਬੀਤੀਆਂ ਲੋਕ ਸਭਾ ਚੋਣਾਂ ਦਿੱਲੀ ’ਚ 60.52 ਫੀਸਦੀ ਵੋਟਿੰਗ ਹੋਈ ਸੀ। ਉਸ ਸਮੇਂ ਦਿਨ ਦਾ ਵੱਧ ਤੋਂ ਵੱਧ ਪਾਰਾ 39 ਡਿਗਰੀ ਸੈਲਸੀਅਸ ਸੀ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੋਟ ਪਾਉਣ ਬਾਅਦ ਆਪਣੇ ਐਕਸ ’ਤੇ ਇੱਕ ਪੋਸਟ ’ਚ ਕਿਹਾ ਕਿ ਪਹਿਲੇ ਪੰਜ ਗੇੜਾਂ ’ਚ ਲੋਕਾਂ ਨੇ ਝੂਠ, ਨਫ਼ਰਤ ਨੂੰ ਨਕਾਰ ਕੇ ਆਪਣੇ ਜੀਵਨ ਨਾਲ ਜੁੜੇ ਜ਼ਮੀਨੀ ਮੁੱਦਿਆਂ ਨੂੰ ਪਹਿਲ ਦਿੱਤੀ। ਸ਼ਨੀਵਾਰ ਛੇਵੇਂ ਗੇੜ ਦੀ ਵੋਟਿੰਗ ਦੌਰਾਨ ਤੁਹਾਡਾ ਹਰ ਵੋਟ ਨਿਸਚਿਤ ਕਰੇਗਾ ਕਿ ਨੌਜਵਾਨਾਂ ਲਈ ਖਾਲੀ ਸਰਕਾਰੀ ਅਹੁਦਿਆਂ ’ਤੇ ਭਰਤੀ ਅਤੇ 1 ਲੱਖ ਰੁਪਏ ਸਾਲ ਦੀ ਪਹਿਲੀ ਨੌਕਰੀ ਪੱਕੀ ਯੋਜਨਾ ਸ਼ੁਰੂ ਹੋ ਜਾਵੇ। ਗਰੀਬ ਪਰਵਾਰ ਦੀਆਂ ਔਰਤਾਂ ਦੇ ਖਾਤਿਆਂ ’ਚ 8500 ਰੁਪਏ ਮਹੀਨਾ ਆਉਣ ਲੱਗੇ। ਕਿਸਾਨ ਕਰਜ਼ ਮੁਕਤ ਹੋਣ ਅਤੇ ਉਨ੍ਹਾਂ ਨੂੰ ਫਸਲ ’ਤੇ ਸਹੀ ਐੱਮ ਐੱਸ ਪੀ ਮਿਲੇ। ਤੁਹਾਡਾ ਵੋਟ ਤੁਹਾਡੇ ਜੀਵਨ ਨੂੰ ਹੋਰ ਬੇਹਤਰ ਬਣਾਉਣ ਦੇ ਨਾਲ-ਨਾਲ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਕਰੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਨ੍ਹਾ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ’ਚ ਦਿੱਲੀ ਦੇ ਇੱਕ ਪੋ�ਿਗ ਬੂਥ ’ਤੇ ਆਪਣੀ ਵੋਟ ਪਾਈ। ਕੇਜਰੀਵਾਲ ਆਪਣੇ ਪਿਤਾ ਨੂੰ ਨਾਲ ਲੈ ਵੋਟ ਪਾਉਣ ਪਹੁੰਚੇ। ਵੋਟ ਪਾਉਣ ਤੋਂ ਬਾਅਦ ਕੇਜਰੀਵਾਲ ਨੇ ਕਿਹਾਮੇਰੇ ਪਿਤਾ ਜੀ, ਮੇਰੀ ਪਤਨੀ ਅਤੇ ਦੋਵੇਂ ਬੱਚਿਆਂ ਨੇ ਵੋਟ ਕੀਤਾ। ਮੇਰੀ ਮਾਤਾ ਜੀ ਅੱਜ ਨਹੀਂ ਆ ਸਕੀ, ਉਨ੍ਹਾ ਦੀ ਸਿਹਤ ਠੀਕ ਨਹੀਂ ਸੀ। ਮੈਂ ਤਾਨਾਸ਼ਾਹੀ, ਮਹਿੰਗਾਈ ਅਤੇ ਬੇਰੁਜ਼ਗਾਰੀ ਖਿਲਾਫ਼ ਵੋਟ ਕੀਤਾ ਹੈ। ਮੈਂ ਜਨਤਾ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਗਰਮੀ ਬਹੁਤ ਹੈ, ਫਿਰ ਵੀ ਘਰ ’ਚ ਨਾ ਬੈਠਣ ਅਤੇ ਵੋਟ ਜ਼ਰੂਰ ਪਾਉਣ। ਲੋਕ ਤਾਨਾਸ਼ਾਹੀ ਖਿਲਾਫ਼ ਵੋਟ ਪਾਉਣ। ਲੋਕ ਬਹੁਤ ਗੁੱਸੇ ’ਚ ਹਨ, ਵੱਡੀ ਗਿਣਤੀ ’ਚ ਤਾਨਾਸ਼ਾਹੀ, ਮਹਿੰਗਾਈ ਅਤੇ ਬੇਰੁਜ਼ਗਾਰੀ ਖਿਲਾਫ ਵੋਟ ਪਾ ਰਹੇ ਹਨ। ਉਤਰ-ਪੂਰਬੀ ਦਿੱਲੀ ਤੋਂ ਕਾਂਗਰਸ ਉਮੀਦਵਾਰ ਕਨੱ੍ਹਈਆ ਕੁਮਾਰ ਨੇ ਕਿਹਾ, ਦਿੱਲੀ ’ਚ ਕਾਂਗਰਸ ਨੂੰ 3 ਸੀਟਾਂ ਮਿਲਣਗੀਆਂ ਅਤੇ ਆਪ ਨੂੰ 4 ਸੀਟਾਂ ਮਿਲਣਗੀਆਂ, ਲੋਕਾਂ ’ਚ ਜ਼ਬਰਦਸਤ ਉਤਸ਼ਾਹ ਹੈ। ਭਾਰਤੀ �ਿਕਟਰ ਕਪਿਲ ਦੇਵ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇਸ ਤੋਂ ਬਾਅਦ ਉਨ੍ਹਾ ਕਿਹਾ, ‘ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਲੋਕਤੰਤਰਿਕ ਦੇਸ਼ ’ਚ ਹਾਂ। ਮਹੱਤਵਪੂਰਨ ਗੱਲ ਇਹ ਹੈ ਕਿ ਆਪਣੇ ਚੋਣ ਖੇਤਰ ਲਈ ਸਹੀ ਉਮੀਦਵਾਰ ਨੂੰ ਚੁਣਨਾ ਹੈ। ਉਧਰ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਪਰਵਾਰ ਨਾਲ ਰਾਂਚੀ ’ਚ ਇੱਕ ਪੋ�ਿਗ ਬੂਥ ’ਤੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਓਡੀਸ਼ਾ ਦੇ ਪੁਰੀ ਤੋਂ ਭਾਜਪਾ ਉਮੀਦਵਾਰ ਸੰਬਿਤ ਪਾਤਰਾ ਲੋਕ ਸਭਾ ਚੋਣ ਦੇ ਛੇਵੇਂ ਗੇੜ ਲਈ ਵੋਟ ਕਰਨ ਗਏ ਤਾਂ ਈ ਵੀ ਐੱਮ ਖਰਾਬ ਹੋ ਗਈ। ਉਨ੍ਹਾ ਇਸ ਦੀ ਸ਼ਿਕਾਇਤ ਕੀਤੀ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਈ ਵੀ ਐੱਮ ਕੰਮ ਨਹੀਂ ਕਰ ਰਹੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸਵੇਰੇ ਜਦ ਵੋਟਿੰਗ ਕਰਨ ਬੂਥ ’ਤੇ ਪਹੁੰਚ ਤਾਂ 20 ਮਿੰਟ ਲਾਈਨ ’ਚ ਖੜੇ ਹੋਣ ਤੋਂ ਬਾਅਦ ਉਨ੍ਹਾ ਨੂੰ ਪਤਾ ਲੱਗਾ ਕਿ ਵੋਟਿੰਗ ਲਿਸਟ ’ਚ ਉਨ੍ਹਾ ਦਾ ਨਾਂਅ ਹੀ ਨਹੀਂ। ਇਸ ਤੋਂ ਬਾਅਦ ਵੋਟ ਪਾਏ ਬਗੈਰ ਉਨ੍ਹਾ ਨੂੰ ਵਾਪਸ ਜਾਣਾ ਪਿਆ। ਘਰ ਜਾ ਕੇ ਜਦ ਉਨ੍ਹਾ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾ ਦੂਜੇ ਪੋ�ਿਗ ਬੂਥ ’ਤੇ ਜਾਣਾ ਸੀ। ਸ਼ਨੀਵਾਰ ਸਵੇਰੇ ਵਿਦੇਸ਼ ਮੰਤਰੀ ਤੁਗਲਕਬਾਦ ਦੇ ਆਦਰਸ਼ ਸਕੂਲ ’ਚ ਵੋਟ ਪਾਉਣ ਪਹੁੰਚੇ ਸਨ। 20 ਮਿੰਟ ਲਾਈਨ ’ਚ ਇੰਤਜ਼ਾਰ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਇਸ ਲਿਸਟ ’ਚ ਉਨ੍ਹਾ ਦਾ ਨਾਂਅ ਨਹੀਂ। ਇਸ ਤੋਂ ਬਾਅਦ ਉਨ੍ਹਾ ਚੈੱਕ ਕੀਤਾ ਤੇ ਦੂਜੇ ਪੋ�ਿਗ ਬੂਥ ’ਤੇ ਜਾ ਕੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਦਿੱਲੀ ਦੇ ਚੀਫ਼ ਇਲੈਕਸ਼ਨ ਅਫਸਰ ਮੁਤਾਬਕ ਰਾਜਧਾਨੀ ’ਚ ਕੁੱਲ 13641 ਪੋ�ਿਗ ਸਟੇਸ਼ਨ ਬਣਾਏ ਗਏ ਹਨ।

Related Articles

LEAVE A REPLY

Please enter your comment!
Please enter your name here

Latest Articles