27.9 C
Jalandhar
Sunday, September 8, 2024
spot_img

ਕੇਜਰੀਵਾਲ ਵੱਲੋਂ ਮੋਦੀ ਦੀ ਤਾਨਾਸ਼ਾਹੀ ਖਤਮ ਕਰਨ ਦਾ ਸੱਦਾ

ਫਿਰੋਜ਼ਪੁਰ : ਆਪ ਦੇ ਕਨਵੀਨਰ ਕੇਜਰੀਵਾਲ ਨੇ ਐਤਵਾਰ ਕਿਹਾ ਕਿ ਜੇਕਰ ਮੋਦੀ ਇਸ ਵਾਰ ਚੋਣਾਂ ਜਿੱਤ ਜਾਂਦੇ ਹਨ ਤਾਂ ਉਹ ਦੇਸ਼ ਦਾ ਸੰਵਿਧਾਨ ਬਦਲ ਦੇਣਗੇ। ਉਨ੍ਹਾ ਕਿਹਾ ਕਿ ਆਰ ਐਸ ਐਸ ਅਤੇ ਇਸ ਨਾਲ ਸੰਬੰਧਤ ਜਥੇਬੰਦੀਆਂ ਦਾ ਸ਼ੁਰੂ ਤੋਂ ਹੀ ਇਹੀ ਉਦੇਸ਼ ਰਿਹਾ ਹੈ। ਇਸ ਲਈ ਇਸ ਚੋਣ ਵਿਚ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਤਾਨਾਸ਼ਾਹੀ ਨੂੰ ਖ਼ਤਮ ਕਰਨਾ ਹੈ। ਸਾਨੂੰ ਇਕ ਟਾਈਮ ਦਾ ਖਾਣਾ ਘੱਟ ਖਾ ਲੈਣਾ ਚਾਹੀਦਾ ਹੈ, ਪਰ ਸਾਨੂੰ ਦੇਸ਼ ਵਿੱਚ ਤਾਨਾਸ਼ਾਹੀ ਲਾਗੂ ਨਹੀਂ ਹੋਣ ਦੇਣੀ ਚਾਹੀਦੀ।ਇਥੇ ਟਾਊਨ ਹਾਲ ਮੀਟਿੰਗ (ਖ਼ਾਸ ਕਰਕੇ ਸਰਹੱਦੀ ਖੇਤਰ ਦੇ ਵਪਾਰੀਆਂ ਨਾਲ) ਵਿੱਚ ਕੇਜਰੀਵਾਲ ਦੇ ਸੰਬੋਧਨ ਤੋਂ ਪਹਿਲਾਂ ਫ਼ਿਰੋਜ਼ਪੁਰ ਦੇ ਵਪਾਰੀਆਂ ਨੇ ਆਪਣੇ ਮੁੱਦੇ ਅਤੇ ਸੁਝਾਅ ਸਾਂਝੇ ਕੀਤੇ। ਕਮਲ ਕਿਸ਼ੋਰ (ਰਾਈਸ ਮਿੱਲ ਇੰਡਸਟਰੀ) ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਾਰਕੀਟ ਫ਼ੀਸ ਅਤੇ ਆਰ ਡੀ ਐਫ ਐਕਸਪੋਰਟ ਰਿਫੰਡ ਬੰਦ ਕਰ ਦਿੱਤਾ ਹੈ। ਜਿਸ ਨਾਲ ਮੰਡੀਆਂ, ਮਾਰਕੀਟ ਕਮੇਟੀਆਂ ਅਤੇ ਉਨ੍ਹਾਂ ਦੇ ਵਿਕਾਸ ਪ੍ਰਭਾਵਿਤ ਹੋ ਰਹੇ ਹਨ।ਵਪਾਰੀ ਸ਼ਸ਼ੀ ਸ਼ਰਮਾ ਨੇ ਮਾਨ ਸਰਕਾਰ ਦੀ ਓ.ਟੀ.ਐਸ ਸਕੀਮ ਦੀ ਸ਼ਲਾਘਾ ਕੀਤੀ, ਜਿਸ ਵਿੱਚ ਛੋਟੇ ਵਪਾਰੀਆਂ ਨੂੰ ਉਨ੍ਹਾਂ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਇੱਕਮੁਸ਼ਤ ਸਕੀਮ ਅਧੀਨ ਅਸਲ ਰਕਮ ਤੋਂ ਬਹੁਤ ਘੱਟ ਦੇ ਕੇ ਨਿਪਟਾਉਣ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਓ.ਟੀ.ਐਸ ਸਕੀਮ 30 ਜੂਨ ਨੂੰ ਬੰਦ ਹੋ ਰਹੀ ਹੈ, ਇਸ ਦਾ ਸਮਾਂ ਵਧਾਇਆ ਜਾਵੇ। ਇਸ ਦੇ ਜਵਾਬ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਓ.ਟੀ.ਐਸ. ਸਕੀਮ ਨਾਲ 1 ਲੱਖ ਰੁਪਏ ਦੇ ਬਕਾਇਆ 100% ਅਤੇ 1 ਲੱਖ ਤੋਂ 1 ਕਰੋੜ ਰੁਪਏ ਤੱਕ ਦੇ ਬਕਾਏ 50% ਮੁਆਫ ਕੀਤੇ ਗਏ ਹਨ। ਇਸ ਸਕੀਮ ਰਾਹੀਂ ਹਜ਼ਾਰਾਂ ਕਾਰੋਬਾਰੀਆਂ ਅਤੇ ਵਪਾਰੀਆਂ ਨੇ ਆਪਣੇ ਕੇਸਾਂ ਦਾ ਨਿਪਟਾਰਾ ਕੀਤਾ ਅਤੇ ਬਕਾਇਆ ਰਾਸ਼ੀ ਦਾ ਨਿਪਟਾਰਾ 30 ਜੂਨ ਤੱਕ ਹੋ ਜਾਵੇਗਾ। ਇਸ ਲਈ 30 ਜੂਨ ਤੱਕ ਅਪਲਾਈ ਕਰੋ।ਸ਼ੀਤਲ ਮੁੰਜਾਲ ਨੇ ਦੱਸਿਆ ਕਿ ਉਸ ਦੀ ਅਬੋਹਰ ਵਿੱਚ ਕਾਸਮੈਟਿਕ ਦੀ ਦੁਕਾਨ ਹੈ। ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਵਪਾਰੀ ਵਰਗ ਸੰਤੁਸ਼ਟ ਹੈ।ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਦੀ ਅਬੋਹਰ ਵਿੱਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਪੰਜਾਬ ਦਾ ਵਪਾਰੀ ਬਿਨਾਂ ਕਿਸੇ ਡਰ ਤੋਂ ਆਪਣਾ ਕਾਰੋਬਾਰ ਕਰ ਰਿਹਾ ਹੈ। ਪ੍ਰਵੀਨ ਕੁਮਾਰ ਜੱਗਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਵਪਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਵਪਾਰੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣਾ ਕਾਰੋਬਾਰ ਕਰ ਰਹੇ ਹਨ।

Related Articles

LEAVE A REPLY

Please enter your comment!
Please enter your name here

Latest Articles